ਅਰੋੜਾ ਵੱਲੋਂ ਝੰਡਾ ਯਾਤਰਾ ਵਿੱਚ ਸ਼ਿਰਕਤ
05:50 AM Apr 12, 2025 IST
ਸੁਨਾਮ ਊਧਮ ਸਿੰਘ ਵਾਲਾ: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਵੱਲੋਂ ਕਰਵਾਈ ਝੰਡਾ ਯਾਤਰਾ ਦੀ ਸ਼ੁਰੂਆਤ ਮੰਦਿਰ ਨੈਣਾ ਦੇਵੀ ਸੁਨਾਮ ਤੋਂ ਕੀਤੀ। ਇਸ ਮੌਕੇ ਸਾਰਾ ਸ਼ਹਿਰ ਧਾਰਮਿਕ ਰੰਗ ਵਿੱਚ ਰੰਗਿਆ ਗਿਆ ਅਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇੱਕ ਸੁਭਾਗਾ ਮੌਕਾ ਹੈ ਜਦੋਂ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉਹ ਇਸ ਝੰਡਾ ਯਾਤਰਾ ਦਾ ਹਿੱਸਾ ਬਣੇ ਹਨ। ਕੈਬਨਿਟ ਮੰਤਰੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਸ੍ਰੀ ਅਰੋੜਾ ਨੇ ਬਾਲਾ ਜੀ ਦੀ ਪਾਲਕੀ ਚਲਾਉਣ ਦੀ ਸੇਵਾ ਵੀ ਨਿਭਾਈ। ਇਸ ਮੌਕੇ ਜਤਿੰਦਰ ਜੈਨ,ਰਵੀ ਗੋਇਲ, ਰਾਮ ਕੁਮਾਰ, ਮਨਪ੍ਰੀਤ ਬਾਂਸਲ, ਅਮਰੀਕ ਸਿੰਘ ਧਾਲੀਵਾਲ, ਮਨੀ ਸੋਨੀ, ਮਨੀ ਸਰਾਓ, ਗੌਰਵ ਜਨਾਲੀਆ, ਬਲਾਕ ਪ੍ਰਧਾਨ ਸਾਹਿਬ ਸਿੰਘ ਬਲਾਕ ਪ੍ਰਧਾਨ, ਸੰਦੀਪ ਜਿੰਦਲ, ਵਿਕਰਮ ਗਰਗ ਵਿੱਕੀ, ਸੁਮਿਤ ਬਦਲਿੰਸ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement