ਅਮਿਤ ਸ਼ਾਹ ਖ਼ਿਲਾਫ਼ ਕਾਰਵਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ
06:20 AM Jan 01, 2025 IST
ਨਿੱਜੀ ਪੱਤਰ ਪ੍ਰੇਰਕਸੰਗਰੂਰ, 31 ਦਸੰਬਰ
Advertisement
ਭਾਈਚਾਰਕ ਤਾਲਮੇਲ ਮੰਚ ਸੰਗਰੂਰ ਨੇ ਪ੍ਰਧਾਨ ਸੁਰਜੀਤ ਸਿੰਘ ਕਾਲੀਆ ਦੀ ਅਗਵਾਈ ਹੇਠ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਬੀ.ਆਰ. ਅੰਬੇਡਕਰ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਕਾਰਵਾਈ ਕਰਨ ਲਈ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜਿਆ।
ਸਹਾਇਕ ਕਮਿਸ਼ਨਰ (ਜਨਰਲ) ਨੂੰ ਸੌਂਪੇ ਮੈਮੋਰੰਡਮ ਵਿੱਚ ਵਫ਼ਦ ਨੇ ਮੰਗ ਕੀਤੀ ਕਿ ਅਮਿਤ ਸ਼ਾਹ ਨੂੰ ਕੇਂਦਰੀ ਮੰਤਰੀ ਮੰਡਲ ’ਚੋ ਬਰਖਾਸਤ ਕੀਤਾ ਜਾਵੇ। ਪ੍ਰਧਾਨ ਸਰਜੀਤ ਸਿੰਘ ਕਾਲੀਆ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਵਿੱਚ ਸੱਭ ਨੂੰ ਬਰਾਬਰ ਦੇ ਹੱਕ ਦੇ ਕੇ ਸਨਮਾਨ ਨਾਲ ਤਰੱਕੀ ਕਰਨ ਦੇ ਮੌਕੇ ਦਿੱਤੇ ਹਨ। ਸਹਾਇਕ ਕਮਿਸ਼ਨਰ ਜਨਰਲ ਨੇ ਇਹ ਮੈਮੋਰੈਂਡਮ ਦੀ ਕਾਪੀ ਜਲਦੀ ਹੀ ਰਾਸ਼ਟਰਪਤੀ ਭਵਨ ਭੇਜਣ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਚਮਕੌਰ ਸਿੰਘ ਖੇੜੀ ਜਨਰਲ ਸਕੱਤਰ, ਜਗਜੀਤ ਇੰਦਰ ਸਿੰਘ ਚੇਅਰਮੈਨ ਬਲਬੀਰ ਸਿੰਘ ਚੰਦੀ ਵਿੱਤ ਸਕੱਤਰ ਕਰਮ ਸਿੰਘ ਫਾਇਰ ਅਫ਼ਸਰ ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਕਾਸ਼ ਪ੍ਰੈਸ ਸਕੱਤਰ ਅਤੇ ਜੁਗਰਾਜ ਸਿੰਘ ਆਡੀਟਰ ਸ਼ਾਮਲ ਸਨ।
Advertisement
Advertisement