ਅਮਰੀਕਾ ਵਿੱਚ ਹੋ ਰਹੇ ਹਮਲੇ ਇਨਸਾਨੀਅਤ ਵਿਰੋਧੀ: ਮਾਨ
05:24 AM Jan 05, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 4 ਜਨਵਰੀ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਈਐੱਸਆਈਐੱਸ ਦੇ ਇਸਲਾਮਿਕ ਸੰਗਠਨ ਵੱਲੋਂ ਬੀਤੇ ਸਮੇਂ ਵਿੱਚ ਵੀ ਬਹੁਤ ਇਨਸਾਨੀਅਤ ਵਿਰੋਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਦੀ ਪਾਰਟੀ ਵੱਲੋਂ ਨਿੰਦਾ ਕੀਤੀ ਜਾਂਦੀ ਰਹੀ ਹੈ। ਬੀਤੇ ਦਿਨੀਂ ਵੀ ਅਮਰੀਕਾ ਵਿੱਚ ਅਜਿਹੇ ਹਮਲੇ ਹੋਏ ਜੋ ਨਿੰਦਣਯੋਗ ਅਤੇ ਮਨੁੱਖੀ ਅਧਿਕਾਰਾਂ ਤੇ ਅਸੂਲਾਂ ਦਾ ਘਾਣ ਕਰਨ ਵਾਲੇ ਹਨ। ਉਨ੍ਹਾਂ ਆਈਐੱਸਆਈਐੱਸ ਜਥੇਬੰਦੀ ਵੱਲੋਂ ਵੱਖ-ਵੱਖ ਸਮੇਂ ਕਾਬੁਲ, ਸ੍ਰੀਨਗਰ, ਪੇਸ਼ਾਵਰ, ਇਰਾਕ ’ਚ ਕੀਤੇ ਹਮਲਿਆਂ ਲਈ ਕੋਈ ਕਾਰਵਾਈ ਨਾ ਕਰਨ ’ਤੇ ਭਾਰਤ ਦੀ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਨਾਲ ਵਿਤਕਰੇ ਕਰਨ ਦੀ ਗੱਲ ਹੈ।
Advertisement
Advertisement