ਅਮਰੀਕਾ ਤੋਂ ਡਿਪੋਰਟ ਹੋ ਕੇ ਅੱਟੀ ਵਾਸੀ ਘਰ ਪੁੱਜਿਆ
05:38 AM Jun 10, 2025 IST
ਸਰਬਜੀਤ ਗਿੱਲ
Advertisement
ਫਿਲੌਰ, 9 ਜੂਨ
ਪਿੰਡ ਅੱਟੀ ਦੇ ਮਨਜੀਤ ਸਿੰਘ 27 ਸਾਲ ਅਮਰੀਕਾ ਰਹਿ ਕੇ ਅੱਜ ਡਿਪੋਰਟ ਹੋ ਕੇ ਆਪਣੇ ਪਿੰਡ ਪੁੱਜਾ। ਪੰਜਾਬ ਸਰਕਾਰ ਵੱਲੋਂ ਉਸ ਨੂੰ ਅੱਜ ਉਸ ਨੂੰ ਘਰ ਪੁੱਜਦਾ ਕੀਤਾ ਗਿਆ। ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਅੱਜ ਸਵੇਰੇ ਦਿੱਲੀ ਏਅਰਪੋਰਟ ’ਤੇ ਉਤਰਿਆ। ਚਾਰ ਘੰਟੇ ਬਾਅਦ ਜਦੋਂ ਉਹ ਬਾਹਰ ਨਿਕਲਿਆ ਤਾਂ ਪੰਜਾਬ ਸਰਕਾਰ ਨੇ ਉਚੇਚੇ ਯਤਨ ਕਰਕੇ ਉਸ ਨੂੰ ਅੱਜ ਘਰ ਪੁੱਜਦਾ ਕੀਤਾ ਗਿਆ। ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਦੋ ਲੜਕੀਆਂ ਅਤੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਵੀ ਇੱਕ ਇੱਕ ਵਿਅਕਤੀ ਡਿਪੋਰਟ ਹੋ ਕੇ ਆਏ ਹਨ। ਮਨਜੀਤ ਨੇ ਦੱਸਿਆ ਕਿ ਉਸ ਦਾ ਕੇਸ 2001 ਤੋਂ ਲੱਗਾ ਹੋਇਆ ਸੀ, ਜਿਸ ਦੀ ਸੁਣਵਾਈ ਦੌਰਾਨ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਉਸ ਦੀ ਮਾਤਾ ਗੁਰਦੇਵ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਆਉਣ ਨਾਲ ਉਸ ਦੀ ਦਸ ਸਾਲ ਉਮਰ ਵੱਧ ਗਈ ਹੈ।
Advertisement
Advertisement