ਅਮਰੀਕਾ: ਗ਼ੈਰਕਾਨੂੰਨੀ ਤੌਰ ’ਤੇ ਰਹਿ ਰਿਹਾ ਪੰਜਾਬੀ ਬਾਲ ਸ਼ੋਸ਼ਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
04:25 AM May 31, 2025 IST
ਨਿਊਯਾਰਕ: ਸਰਹੱਦੀ ਅਧਿਕਾਰੀਆਂ ਨੇ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕ ਗੁਰਦੇਵ ਸਿੰਘ (42) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬਾਲ ਸ਼ੋਸ਼ਣ ਦੇ ਦੋਸ਼ਾਂ ਹੇਠ ਲੋੜੀਂਦਾ ਸੀ। ਉਸ ਖ਼ਿਲਾਫ਼ ਇੰਡੀਆਨਾ ਤੋਂ ਗੰਭੀਰ ਅਪਰਾਧ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ ਸੀ। ਗੁਰਦੇਵ ਸਿੰਘ ਨੂੰ ਅਮਰੀਕੀ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਧਿਕਾਰੀਆਂ ਨੇ ਨਿਊਯਾਰਕ ਪੁਲੀਸ ਹਵਾਲੇ ਕਰ ਦਿੱਤਾ ਹੈ। ਹਾਲੇ ਉਹ ਕਲਿੰਟਨ ਕਾਊਂਟੀ ਸ਼ੈਰਿਫ ਦੇ ਦਫ਼ਤਰ ’ਚ ਹਿਰਾਸਤ ’ਚ ਹੈ ਅਤੇ ਹਵਾਲਗੀ ਦੀ ਉਡੀਕ ਕਰ ਰਿਹਾ ਹੈ। ਗੁਰਦੇਵ ਸਿੰਘ ਸੀਬੀਪੀ ਅਧਿਕਾਰੀਆਂ ਦੇ ਹੱਥੇ ਉਸ ਸਮੇਂ ਚੜ੍ਹਿਆ ਜਦੋਂ ਉਸ ਨੂੰ ਕੈਨੇਡਾ ’ਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਕੋਲੋਂ ਤਲਵਾਰ ਅਤੇ ਕੁਹਾੜੀ ਸਮੇਤ ਹੋਰ ਤੇਜ਼ਧਾਰ ਹਥਿਆਰ ਮਿਲੇ ਹਨ। ਉਹ 2016 ਤੋਂ ਵਿਜ਼ਿਟਰ ਵੀਜ਼ੇ ਦੀ ਮਿਆਦ ਮੁੱਕਣ ਮਗਰੋਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। -ਪੀਟੀਆਈ
Advertisement
Advertisement