ਅਮਰਨਾਥ ਯਾਤਰਾ ਦੇ ਭੰਡਾਰੇ ਲਈ ਦਫ਼ਤਰ ਦਾ ਉਦਘਾਟਨ
05:05 AM Jun 14, 2025 IST
ਭੁੱਚੋ ਮੰਡੀ: ਨੀਲ ਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਵੱਲੋਂ ਅਮਰਨਾਥ ਯਾਤਰਾ ਦੌਰਾਨ 18ਵੇਂ ਵਿਸ਼ਾਲ ਭੰਡਾਰੇ ਲਈ ਰਾਸ਼ਨ ਇਕੱਠਾ ਕਰਨ ਖਾਤਰ ਦਫ਼ਤਰ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਡਾ. ਅਭੀ ਗਰਗ ਨੇ ਰਿਬਨ ਕੱਟ ਕੇ ਕੀਤਾ। ਸਮਿਤੀ ਦੇ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ 2 ਜੁਲਾਈ ਤੋਂ 9 ਅਗਸਤ ਤੱਕ ਜੰਮੂ ਵਿੱਚ ਬਨਿਹਾਲ ਟੌਲ ਪਲਾਜ਼ਾ ਦੇ ਸਥਾਨ ’ਤੇ ਲਾਇਆ ਜਾਵੇਗਾ ਅਤੇ 19 ਜੂਨ ਨੂੰ ਰਾਸ਼ਨ ਸਮੱਗਰੀ ਦੇ ਦੋ ਟਰੱਕ ਰਵਾਨਾ ਕੀਤੇ ਜਾਣਗੇ। ਇਸ ਮੌਕੇ ਸਮਿਤੀ ਦੇ ਪ੍ਰਧਾਨ ਪਵਨ ਕੁਮਾਰ, ਪੰਡਿਤ ਰਮਨ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਕੌਂਸਲਰ ਅੰਜਲੀ ਗਰਗ, ਪਰਸ਼ੋਤਮ ਦਾਸ, ਵਿਜੇ ਕੁਮਾਰ ਅਤੇ ਦੀਪਕ ਮਿੱਤਲ ਨੇ ਸ਼ਿਵ ਪੂਜਨ ਕਰਵਾਇਆ। -ਪੱਤਰ ਪ੍ਰੇਰਕ
Advertisement
Advertisement