ਅਮਰਗੜ੍ਹ ਦੇ ਬਾਜ਼ਾਰ ’ਚ ਲੁੱਟ ਦੀ ਕੋਸ਼ਿਸ਼
04:35 AM Jun 20, 2025 IST
ਪੱਤਰ ਪ੍ਰੇਰਕ
Advertisement
ਅਮਰਗੜ੍ਹ, 19 ਜੂਨ
ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਅੱਜ ਦੁਪਹਿਰ ਇੱਕ ਨਕਾਬਪੋਸ਼ ਵਿਅਕਤੀ ਨੇ ਕਿਰਚ ਦਿਖਾ ਕੇ ਇੱਕ ਦੁਕਾਨ ’ਚ ਲੁੱਟ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਦੀ ਫੁਰਤੀ ਅਤੇ ਹਿੰਮਤ ਨਾਲ ਇਹ ਵਾਰਦਾਤ ਅੰਜਾਮ ਤੱਕ ਨਹੀਂ ਪੁੱਜ ਸਕੀ। ਦੁਕਾਨਦਾਰ ਪਰਦੀਪ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਲਗਭਗ 3:15 ਵਜੇ ਵਾਪਰੀ ਜਦੋਂ ਇੱਕ ਵਿਅਕਤੀ ਗਾਹਕ ਬਣ ਕੇ ਦੁਕਾਨ ’ਚ ਦਾਖਲ ਹੋਇਆ। ਥੋੜ੍ਹੀ ਹੀ ਦੇਰ ’ਚ ਉਸ ਨੇ ਕਿਰਚ ਕੱਢ ਕੇ ਗੱਲੇ ਤੋਂ ਨਕਦੀ ਲੈਣ ਦੀ ਕੋਸ਼ਿਸ਼ ਕੀਤੀ ਪਰ ਪਰਦੀਪ ਨੇ ਬੇਧੜਕ ਹੋ ਕੇ ਲੁਟੇਰੇ ਦਾ ਮੁਕਾਬਲਾ ਕੀਤਾ, ਜਿਸ ਦੌਰਾਨ ਥੋੜ੍ਹੀ ਹੱਥੋਪਾਈ ਹੋਈ ਅਤੇ ਲੁਟੇਰਾ ਮੌਕੇ ਤੋਂ ਭੱਜ ਗਿਆ। ਇਹ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਡੀ.ਐੱਸ.ਪੀ. ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੀਸੀਟੀਵੀ ਦੀ ਮਦਦ ਨਾਲ ਕਥਿਤ ਦੋਸ਼ੀ ਦੀ ਪਛਾਣ ਹੋ ਜਾਵੇਗੀ। ਵਾਰਦਾਤ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
Advertisement
Advertisement