ਅਫ਼ੀਮ ਸਣੇ ਦੋ ਕਾਰ ਸਵਾਰ ਨੌਜਵਾਨ ਗ੍ਰਿਫ਼ਤਾਰ
05:17 AM Jun 08, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਜੂਨ
ਪੁਲੀਸ ਦੇ ਸੀਆਈਏ ਸਟਾਫ ਦੀ ਟੀਮ ਨੇ ਗਸ਼ਤ ਦੌਰਾਨ ਇੱਕ ਕਾਰ ’ਚ ਸਵਾਰ ਦੋ ਨੌਜਵਾਨਾਂ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨਾਂ ਦੀ ਪਛਾਣ ਅਕਾਸ਼ਦੀਪ ਵਾਸੀ ਪਿੰਡ ਸਾਹੂਵਾਲਾ ਫਸਟ ਅਤੇ ਕਸ਼ਵੀਰ ਵਾਸੀ ਪਿੰਡ ਕਿੰਗਰਾ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਸੀਆਈਏ ਟੀਮ ਦੇ ਇੰਚਾਰਜ ਸਬ ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਗਸ਼ਤ ਦੌਰਾਨ ਜੇਜੇ ਕਲੋਨੀ ਤੋਂ ਹੁੰਦੀ ਹੋਈ ਚਤਰਗੜ੍ਹ ਪੱਟੀ ਵੱਲ ਜਾ ਰਹੀ ਸੀ ਤਾਂ ਇਕ ਕੋਲਡ ਸਟੋਰ ਨੇੜੇ ਸਾਹਮਣੇ ਤੋਂ ਇਕ ਕਾਰ ਆ ਰਹੀ ਸੀ। ਜਦੋਂ ਕਾਰ ’ਚ ਸਵਾਰ ਨੌਜਵਾਨਾਂ ਨੇ ਸਾਹਮਣੇ ਪੁਲੀਸ ਨੂੰ ਵੇਖਿਆ ਤਾਂ ਉਨ੍ਹਾਂ ਨੇ ਕਾਰ ਵਾਪਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ ਤੇ ਪੁਲੀਸ ਦੇ ਜਵਾਨਾਂ ਨੇ ਕਾਰ ਨੂੰ ਘੇਰ ਲਿਆ। ਜਦੋਂ ਕਾਰ ’ਚ ਸਵਾਰ ਵਿਅਕਤੀਆਂ ਦੀ ਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚੋਂ ਅਫ਼ੀਮ ਬਰਾਮਦ ਹੋਈ, ਜਿਹੜੀ ਤੋਲਣ ’ਤੇ ਅੱਧਾ ਕਿਲੋ ਬਣੀ।
Advertisement
Advertisement