ਪੱਤਰ ਪ੍ਰੇਰਕਫਗਵਾੜਾ, 22 ਦਸੰਬਰਭਾਜਪਾ ਹਾਈਕਮਾਂਡ ਵੱਲੋਂ ਇੱਥੋਂ ਦੇ ਵਾਰਡ ਨੰਬਰ 22 ਤੋਂ ਜੇਤੂ ਉਮੀਦਵਾਰ ਅਨੁਰਾਗ ਮਾਨਖੰਡ ਨੂੰ ਫਗਵਾੜਾ ਭਾਜਪਾ ਮੰਡਲ-1 ਦਾ ਕਾਰਜਕਾਰਨੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਰਣਝੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੈ ਰੁਪਾਨੀ, ਪੰਜਾਬ ਭਾਜਪਾ ਸੰਗਠਨ ਮਹਾਂਮੰਤਰੀ ਸ਼੍ਰੀ ਨਿਵਾਸਲੂ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਵਿਜੈ ਸਾਂਪਲਾ ਨਾਲ ਸਹਿਮਤੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।