ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਨਲੋਡਿੰਗ ਲਈ ਖੱਜਲ-ਖੁਆਰ ਹੋ ਰਹੇ ਟਰੱਕ ਆਪਰੇਟਰਾਂ ਵੱਲੋਂ ਪ੍ਰਦਰਸ਼ਨ

05:17 AM May 09, 2025 IST
featuredImage featuredImage
ਸੁਨਾਮ ਦੇ ਮਾਈਸਾਇਲੋ ਗੁਦਾਮ ਅੱਗੇ ਪ੍ਰਦਰਸ਼ਨ ਕਰਦੇ ਹੋਏ ਟਰੱਕ ਆਪਰੇਟਰ।
ਬੀਰ ਇੰਦਰ ਸਿੰਘ ਬਨਭੌਰੀ
Advertisement

ਸੁਨਾਮ ਊਧਮ ਸਿੰਘ ਵਾਲਾ, 8 ਮਈ

ਇੱਥੇ ਮਾਈਸਾਇਲੋ ਗੁਦਾਮਾਂ ਅੱਗੇ ਟਰੱਕ ਆਪਰੇਟਰਾਂ ਵੱਲੋਂ ਪ੍ਰਧਾਨ ਯਾਦਵਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਮਾਈਸਾਇਲੋ ਗੁਦਾਮ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਅਨੁਸਾਰ ਉਨ੍ਹਾਂ ਨੂੰ ਆਪਣੇ ਟਰੱਕਾਂ ਦੀ ਅਨਲੋਡਿੰਗ ਲਈ ਲਗਾਤਾਰ ਤਿੰਨ-ਤਿੰਨ ਦਿਨ ਕਤਾਰਾਂ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ।

Advertisement

ਪ੍ਰਧਾਨ ਰਾਜਾ ਨੇ ਕਿਹਾ ਕਿ ਮਾਈਸਾਇਲੋ ਪ੍ਰਬੰਧਕ ਦੀ ਮਾੜੀ ਕਾਰਗੁਜ਼ਾਰੀ ਕਾਰਨ ਟਰੱਕ ਆਪਰੇਟਰਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਕੜਪਦੀ ਧੁੱਪ ਵਿਚ ਭੁੱਖਣ-ਭਾਣੇ ਸੜਕਾਂ ’ਤੇ ਖੜਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਟਰੱਕ ਖਾਲੀ ਕਰਵਾਉਣ ਦਾ ਸਮਾਂ ਸਵੇਰ ਤੋਂ ਸ਼ਾਮ ਤੱਕ ਹੁੰਦਾ ਹੈ ਪਰ ਇਹ ਕੰਮ ਦੁਪਹਿਰ ਤੱਕ ਹੀ ਕੀਤਾ ਜਾਂਦਾ ਹੈ, ਜਿਸ ਕਾਰਨ ਟਰੱਕ ਆਪਰੇਟਰਾਂ ਖੱਜਲ-ਖੁਆਰ ਹੋ ਰਹੇ ਹਨ।

ਇਸ ਸਬੰਧੀ ਇੰਚਾਰਜ ਅਤੇ ਪਨਗਰੇਨ ਅਧਿਕਾਰੀ ਰਾਜਵੀਰ ਸਿੰਘ ਨੇ ਗੱਲਬਾਤ ਕਰਨ ’ਤੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਉਚੇਚੇ ਤੌਰ ’ਤੇ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਗੁਦਾਮਾਂ ਵਿੱਚੋਂ ਪੁਰਾਣੀ ਫਸਲ ਨੂੰ ਸਾਂਭਣ ਤੇ ਨਵੀਂ ਫਸਲ ਦੀਆਂ ਭਰੀਆਂ ਗੱਡੀਆਂ ਨੂੰ ਖਾਲੀ ਕਰਨ ਦਾ ਕੰਮ ਬਰਾਬਰ ਚੱਲਦਾ ਸੀ ਜਿਸ ਕਰਕੇ ਅਨਲੋਡਿੰਗ ਵਿਚ ਦੇਰੀ ਹੋ ਜਾਂਦੀ ਸੀ ਪਰ ਹੁਣ ਪਹਿਲਾਂ ਅਨਲੋਡਿੰਗ ਦੀ ਪ੍ਰੀਕਿਰਿਆ ਮੁਕੰਮਲ ਕੀਤੀ ਜਾਵੇਗੀ।

Advertisement