ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧੂਰਾ ਟੌਲ ਪਲਾਜ਼ਾ ਲੋਕਾਂ ਦੇ ਵਿਰੋਧ ਕਾਰਨ ਪਹਿਲੇ ਦਿਨ ਹੀ ਬੰਦ

05:30 AM May 02, 2025 IST
featuredImage featuredImage
ਆਰਿਫ ਕੇ ਨੇੜੇ ਬਣੇ ਅਧੂਰੇ ਟੌਲ ਪਲਾਜ਼ਾ ਦਾ ਦ੍ਰਿਸ਼।

ਜਸਪਾਲ ਸਿੰਘ ਸੰਧੂ/ਸੰਜੀਵ ਹਾਂਡਾ
ਮੱਲਾਂਵਾਲਾ/ਫਿਰੋਜ਼ਪੁਰ, 1 ਮਈ
ਕੌਮੀ ਹਾਈਵੇਅ ’ਤੇ ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਆਰਿਫ ਕੇ ਵਿਚ ਅਧੂਰਾ ਟੌਲ ਪਲਾਜ਼ਾ ਅੱਜ ਸਬੰਧਤ ਠੇਕੇਦਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਤੇ ਇਹ ਪਹਿਲੇ ਦਿਨ ਹੀ ਬੰਦ ਹੋ ਗਿਆ। ਕੌਮੀ ਹਾਈਵੇਅ 703-ਏ ਮੱਖੂ ਤੋਂ ਆਰਿਫ ਕੇ ਵਾਇਆ ਮੱਲਾਂਵਾਲਾ ਸੜਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ ਅਤੇ ਮੱਲਾਂਵਾਲਾ ਤੋਂ ਕੁਝ ਦੂਰੀ ’ਤੇ ਪਿੰਡ ਸੁਧਾਰਾ ਦੇ ਫਾਟਕ ’ਤੇ ਪੁਲ ਨਹੀਂ ਬਣਿਆ, ਇਸ ਤੋਂ ਇਲਾਵਾ ਆਰਿਫ ਕੇ ਤੋਂ ਫਿਰੋਜ਼ਪੁਰ ਤੱਕ ਸੜਕ ਵੀ ਨਹੀਂ ਬਣੀ। ਇਸ ਦੇ ਬਾਵਜੂਦ ਵੀ ਠੇਕੇਦਾਰ ਵੱਲੋਂ ਪਿੰਡ ਆਰਿਫ ਕੇ ਦਾ ਟੌਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ।
ਟੌਲ ਪਲਾਜ਼ਾ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਇਲਾਕਾ ਵਾਸੀਆਂ ਵੱਲੋਂ ਅਤੇ ਵਾਹਨ ਚਾਲਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਿੰਡ ਵਾਸੀਆਂ ਤੇ ਰਾਹਗੀਰਾਂ ਨਾਲ ਬਦਸਲੂਕੀ ਕੀਤੀ ਗਈ। ਕੁੱਝ ਗੱਡੀ ਚਾਲਕਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਮੱਲਾਂਵਾਲਾ ਮੁੱਖ ਰੋਡ ’ਤੇ ਪਿੰਡ ਸੁਧਾਰਾ ਅਤੇ ਮੱਲਾਂਵਾਲਾ ਸ਼ਹਿਰ ਵਿੱਚ ਸੀਵਰੇਜ ਅਤੇ ਲਾਈਟਾਂ ਦਾ ਕੰਮ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਇਸ ਟੌਲ ਪਲਾਜ਼ਾ ਨੂੰ ਪਰਚੀ ਨਹੀਂ ਕੱਟਣ ਦੇਣਗੇ। ਇਸ ਮੌਕੇ ਕਈ ਗੱਡੀ ਚਾਲਕਾਂ ਦੀ ਟੌਲ ਪਲਾਜ਼ਾ ਮੁਲਾਜ਼ਮਾਂ ਨਾਲ ਤਕਰਾਰ ਵੀ ਹੋਈ।

Advertisement

ਪੰਜਾਹ ਦੀ ਥਾਂ ਤੀਹ ਰੁਪਏ ਹੀ ਟੌਲ ਲਿਆ: ਠੇਕੇਦਾਰ
ਇਸ ਸਬੰਧੀ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਰਿਫ ਕੇ ਦਾ ਪੁਲ ਨਾ ਬਣਨ ਅਤੇ ਮੱਲਾਂਵਾਲਾ ਦੀਆਂ ਲਾਈਟਾਂ ਤੇ ਸੀਵਰੇਜ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਉਹ 50 ਰੁਪਏ ਦੀ ਥਾਂ 30 ਰੁਪਏ ਹੀ ਟੌਲ ਲੈ ਰਹੇ ਹਨ ਪਰ ਲੋਕ ਇਹ ਪੈਸੇ ਵੀ ਦੇਣ ਲਈ ਤਿਆਰ ਨਹੀਂ ਹਨ।

Advertisement
Advertisement