ਅਧਿਆਪਕ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਨੂੰ ਪੱਤਰ
ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਨਵੰਬਰ
ਗੌਰਮਿੰਟ ਕਲਾਸੀਕਲ ਐਂਡ ਵਰਨਾਕੂਲਰ ਸੀਐਂਡਵੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਦੀ ਅਗਵਾਈ ਵਿੱਚ ਭੂਮੀ ਰੱਖਿਆ ਵਾਟਰ ਰਿਸੋਟਜ ਅਤੇ ਮਾਈਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਆਪਣੀਆਂ ਮੰਗਾਂ ਸਬੰਧੀ ਪੱਤਰ ਸੌਂਪਿਆ।
ਕੈਬਨਿਟ ਮੰਤਰੀ ਨੇ ਵਿਸ਼ਵਾਸ ਦਵਾਇਆ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਆਰਟ ਐਂਡ ਕਰਾਫਟ ਪੀਟੀਆਈ, ਸੀ ਐਂਡ ਵੀ ਅਧਿਆਪਕਾਂ ਨਾਲ ਡਾਇਰੈਕਟਰ ਸਕੂਲ ਸੀਨੀਅਰ ਸੈਕੰਡਰੀ ਵੱਲੋਂ ਜਾਰੀ ਪੱਤਰ ਕਾਰਨ ਪੈਦਾ ਹੋਈ ਸਥਿਤੀ ਬਾਰੇ ਸਰਕਾਰ ਪੱਧਰ ’ਤੇ ਗੱਲਬਾਤ ਕਰਨਗੇ।
ਸੁਖਜਿੰਦਰ ਸਿੰਘ ਹਰੀਕਾ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਉਹ ਇੱਕ ਦਸੰਬਰ ਦੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਐਲਾਨੀ ਰੈਲੀ ਦੀ ਤਿਆਰੀ ਕਰਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਥੇਬੰਦੀ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਮੰਗ ਪੱਤਰ ਦੇਣ ਮੌਕੇ ਸਤਪਾਲ ਸਿੰਘ, ਗੁਰਦਰਸ਼ਨ ਸਿੰਘ, ਰਜਿੰਦਰ ਸਿੰਘ, ਮਨੋਜ਼ ਕੁਮਾਰ ,ਹਰਸ਼, ਰਮਾ ਰਾਣੀ ਅਤੇ ਗੁਰਜੀਤ ਕੌਰ ਹਾਜ਼ਰ ਸਨ।