ਖੇਤਰੀ ਪ੍ਰਤੀਨਿਧਲੁਧਿਆਣਾ, 28 ਦਸੰਬਰਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਗੁਰਬਚਨ ਸਿੰਘ ਵਿਰਦੀ ਦੇ ਦੇਹਾਂਤ ’ਤੇ ਡੀਟੀਐੱਫ ਅਤੇ ਡੀਐੱਮਐੱਫ ਜਥੇਬੰਦੀਆਂ ਦੇ ਆਗੂਆਂ ਰਮਨਜੀਤ ਸਿੰਘ ਸੰਧੂ, ਰੁਪਿੰਦਰਪਾਲ ਗਿੱਲ ਅਤੇ ਸੁਖਵਿੰਦਰ ਲੀਲ੍ਹ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸ੍ਰੀ ਵਿਰਦੀ ਸੰਘਰਸ਼ੀਲ ਆਗੂ, ਵਧੀਆ ਲੇਖਕ ਅਤੇ ਸਮਾਜ ਸੇਵਕ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਅਧਿਆਪਕ ਵਰਗ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸ੍ਰੀ ਵਿਰਦੀ ਨਮਿੱਤ ਅੰਤਿਮ ਅਰਦਾਸ 29 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ, ਖਾਸ ਬਾਗ ਰੋਡ, ਸਰਹਿੰਦ ਫਤਿਹਗੜ੍ਹ ਸਾਹਿਬ ਵਿੱਚ ਦੁਪਹਿਰ ਇੱਕ ਵਜੇ ਹੋਵੇਗੀ।