ਅਦਾਲਤੀ ਭਗੌੜਾ ਗ੍ਰਿਫ਼ਤਾਰ
04:33 AM Dec 28, 2024 IST
ਖੇਤਰੀ ਪ੍ਰਤੀਨਿਧਧੂਰੀ, 26 ਦਸੰਬਰ
Advertisement
ਧੂਰੀ ਦੀ ਸਦਰ ਪੁਲੀਸ ਨੇ ਸਥਾਨਕ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਦਰ ਪੁਲੀਸ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਰਣਜੀਤ ਸਿੰਘ ਬਿੱਟੂ ਪਿੰਡ ਪਲਾਸੌਰ ਨੂੰ ਧੂਰੀ ਦੀ ਅਦਾਲਤ ਵੱਲੋਂ ਇੱਕ ਮੁਕੱਦਮੇ ਵਿੱਚ ਭਗੌੜਾ ਐਲਾਨਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਤਲਾਹ ਮਿਲਣ ’ਤੇ ਮੁਲਜ਼ਮ ਨੂੰ ਉਸ ਦੇ ਪਿੰਡ ਵਿੱਚੋਂ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਭਲਵਾਨ ਚੌਕੀ ਇੰਚਾਰਜ ਬਲਕੌਰ ਸਿੰਘ ਵੀ ਹਾਜ਼ਰ ਸਨ।
Advertisement
Advertisement