ਅਦਾਲਤੀ ਕੰਪਲੈਕਸ ’ਚ ਵਣ ਮਹਾਂਉਤਸਵ ਮਨਾਇਆ
ਧੂਰੀ, 6 ਜੂਨ
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਦਾਲਤੀ ਕੰਪਲੈਕਸ ਧੂਰੀ ਵਿੱਚ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਅਦਾਲਤੀ ਕੰਪਲੈਕਸ ਵਿੱਚ ਵੱਡੇ ਪੱਧਰ ’ਤੇ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਰਸਮ ਦਲਜੀਤ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ, ਕਰਨਵੀਰ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ (ਚਾਰੇ ਸਿਵਲ ਜੱਜ ਜੂਨੀਅਰ ਡਵੀਜਨ) ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਚਹਿਲ ਸਮੇਤ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ।
ਸੀਨੀਅਰ ਡਵੀਜ਼ਨ ਜੱਜ ਦਲਜੀਤ ਕੌਰ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਚਹਿਲ ਨੇ ਕਿਹਾ ਕਿ ਵਾਤਾਵਰਨ ਬਚਾਉਣ ਅਤੇ ਸਿਹਤਮੰਦ ਵਾਤਾਵਰਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ।
ਇਸ ਮੌਕੇ ਸਕੱਤਰ ਗੁਰਪ੍ਰੀਤ ਸਿੰਘ ਗਿੱਲ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਜੁਆਇੰਟ ਸਕੱਤਰ ਸਰਫਰਾਜ ਅਲੀ, ਖ਼ਜ਼ਾਨਚੀ ਸਤਿੰਦਰ ਸਿੰਘ, ਸੰਜੀਵ ਚੌਧਰੀ, ਗਾਂਧੀ ਸਿੰਘ ਰਾਜਪੂਤ, ਸੀਪੀ ਭਾਟੀਆ, ਐੱਸਕੇ ਸੋਰੀ, ਬੀਐੱਸ ਸਿੱਧੂ, ਕੇਐਸ ਚਹਿਲ, ਬੀਐੱਸ ਸੋਹੀ, ਬਘੇਲ ਸਿੰਘ, ਸੁਖਵਿੰਦਰ ਸਿੰਘ ਮੀਮਸਾ, ਆਰਕੇ ਸਿੰਗਲਾ, ਪੀਕੇ ਮਿੱਤਲ, ਐੱਨਐੱਸ ਚਾਂਗਲੀ, ਰਜਨੀਸ਼ ਧੀਰ, ਯੋਗੇਸ਼ ਅੱਤਰੀ, ਅਮਨਦੀਪ ਰਾਜਪੂਤ, ਕੁਲਦੀਪ ਸਿੰਘ ਸੰਧੂ, ਐੱਚ ਐੱਸ ਟਿਵਾਣਾ, ਅਮਿਤ ਗਰਗ, ਰਮਨਦੀਪ ਸਿੱਧੂ ਬੀਐਸ ਹਰੀਕਾ, ਗੁਰਦੀਪ ਸਿੰਘ ਧਾਲੀਵਾਲ, ਬੱਬੀ ਸਿੰਘ, ਬੌਬੀ ਸ਼ਰਮਾ, ਦੀਪਇੰਦਰ ਸਿੰਘ, ਚੰਦਨ ਜਿੰਦਲ ਹਾਜ਼ਰ ਸਨ।