ਅਦਾਕਾਰ ਅਨਿਲ ਕਪੂਰ ਦੀ ਮਾਤਾ ਨਿਰਮਲ ਦਾ ਦੇਹਾਂਤ
04:33 AM May 03, 2025 IST
ਮੁੰਬਈ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਮਾਤਾ ਨਿਰਮਲ ਦਾ ਬੁਢਾਪੇ ਸਬੰਧੀ ਬਿਮਾਰੀਆਂ ਕਾਰਨ ਅੱਜ ਸ਼ਾਮ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਸਵੇਰੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਹ ਫਿਲਮ ਨਿਰਮਾਤਾ ਸੁਰਿੰਦਰ ਕਪੂਰ ਨਾਲ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਚਾਰ ਬੱਚੇ ਅਨਿਲ, ਰੀਨਾ, ਬੋਨੀ ਤੇ ਸੰਜੈ ਹਨ। -ਪੀਟੀਆਈ
Advertisement
Advertisement