ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਤਿਵਾਦ ਨੂੰ ਬੜ੍ਹਾਵਾ ਦੇਣ ’ਤੇ ਨਤੀਜੇ ‘ਅਪਰੇਸ਼ਨ ਸਿੰਧੂਰ’ ਨਾਲੋਂ ਗੰਭੀਰ ਹੋਣਗੇ: ਬਿਰਲਾ

05:34 AM May 26, 2025 IST
featuredImage featuredImage
ਰਾਂਚੀ ਵਿੱਚ ਬਿਰਸ ਮੁੰਡਾ ਹਵਾਈਅੱਡੇ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸਨਮਾਨ ਕਰਦੇ ਹੋਏ ਭਾਜਪਾ ਵਰਕਰ। -ਫੋਟੋ: ਏਐੱਨਆਈ

ਜਮਸ਼ੇਦਪੁਰ/ਰਾਂਚੀ, 25 ਮਈ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਜੇਕਰ ਕੋਈ ਭਾਰਤ ਵਿੱਚ ਅਤਿਵਾਦ ਨੂੰ ਬੜ੍ਹਾਵਾ ਦਿੰਦਾ ਹੈ ਤਾਂ ਉਸ ਵਾਸਤੇ ਨਤੀਜੇ ‘ਅਪਰੇਸ਼ਨ ਸਿੰਧੂਰ’ ਨਾਲੋਂ ਵੀ ਵਧੇਰੇ ਗੰਭੀਰ ਹੋਣਗੇ। ਸਰਹੱਦ ਪਾਰ ਟੀਚਿਆਂ ਨੂੰ ਕੁਸ਼ਲਤਾ ਨਾਲ ਤਬਾਹ ਕਰਨ ਲਈ ਭਾਰਤੀ ਫੌਜ ਦੀ ਬਹਾਦਰੀ ਤੇ ਹੌਸਲੇ ਦੀ ਪ੍ਰਸ਼ੰਸਾ ਕਰਦੇ ਹੋਏ ਬਿਰਲਾ ਨੇ ਕਿਹਾ ਕਿ ਭਾਰਤ ਨਾ ਸਿਰਫ਼ ਆਪਣੀ ਰੱਖਿਆ ਕਰੇਗਾ ਬਲਕਿ ਅਤਿਵਾਦ ਨੂੰ ਨਸ਼ਟ ਕਰਨ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮ ਵੀ ਲਾਗੂ ਕਰੇਗਾ।
ਜਮਸ਼ੇਦਪੁਰ ਵਿੱਚ ‘ਸਿੰਘਭੂਮ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ (ਐੱਸਸੀਸੀਆਈ) ਦੇ ਪਲੈਟੀਨਮ ਜੁਬਲੀ ਸਮਾਰੋਹ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਬਿਰਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਤਿਵਾਦ ਖ਼ਿਲਾਫ਼ ਸਮੂਹਿਕ ਲੜਾਈ ਲੜਨ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਖ਼ਤਰੇ ਦਾ ਖ਼ਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘‘ਸਾਡੀ ਫੌਜ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਕੋਈ ਮੁਲਕ ਸਾਡੇ ਖੇਤਰ ਵਿੱਚ ਅਤਿਵਾਦ ਨੂੰ ਬੜ੍ਹਾਵਾ ਦਿੰਦਾ ਹੈ ਤਾਂ ਉਸ ਦੇ ਨਤੀਜੇ ‘ਅਪਰੇਸ਼ਨ ਸਿੰਧੂਰ’ ਨਾਲੋਂ ਵੀ ਵਧੇਰੇ ਗੰਭੀਰ ਹੋਣਗੇ।’’ ‘ਅਪਰੇਸ਼ਨ ਸਿੰਧੂਰ’ ਵਿੱਚ ਭਾਰਤੀ ਫੌਜ ਦੀ ਸਫ਼ਲਤਾ ਲਈ ਘਰੇਲੂ ਰੱਖਿਆ ਉਦਯੋਗ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਤਕਨੀਕ, ਉੱਦਮਤਾ ਅਤੇ ਹੁਨਰ ਦੀ ਘਾਟ ਕਰ ਕੇ ਰੱਖਿਆ ਉਪਕਰਨ ਦੀ ਦਰਾਮਦ ਕਰਦਾ ਸੀ ਪਰ ਪਿਛਲੇ ਇਕ ਦਹਾਕੇ ਵਿੱਚ ਦੇਸ਼ ਹੌਲੀ-ਹੌਲੀ ਆਤਮ-ਨਿਰਭਰ ਬਣ ਰਿਹਾ ਹੈ। -ਪੀਟੀਆਈ

Advertisement

Advertisement