ਅਣਪਛਾਤੇ ਦੀ ਲਾਸ਼ ਮਿਲੀ
05:58 AM Jun 19, 2025 IST
ਮੋਰਿੰਡਾ: ਸ਼ਹਿਰੀ ਪੁਲੀਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸਿਟੀ ਪੁਲੀਸ ਥਾਣਾ ਮੋਰਿੰਡਾ ਦੇ ਏਐੱਸਆਈ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੜੋਲੀ ਕਲਾਂ ਵਿੱਚ ਮਾਨ ਫਾਰਮ ਦੇ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਅਤੇ ਕੱਦ 5 ਫੁੱਟ 8 ਇੰਚ ਦੇ ਕਰੀਬ ਹੈ। ਏਐੱਸਆਈ ਨੇ ਦੱਸਿਆ ਕਿ ਮ੍ਰਿਤਕ ਦੀ ਬਾਂਹ ਉੱਤੇ ਅੰਗਰੇਜ਼ੀ ਵਿੱਚ ਰਵਿੰਦਰ ਅਤੇ ਓਮ ਜਦੋਂਕਿ ਛਾਤੀ ਉੱਤੇ ਸਟਾਰ (ਤਾਰਾ) ਦਾ ਟੈਟੂ ਬਣਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਦੀ ਲਾਸ਼ ਨੂੰ ਸ਼ਨਾਖਤ ਲਈ ਸਰਕਾਰੀ ਹਸਪਤਾਲ ਰੂਪਨਗਰ ਦੇ ਮੁਰਦਾਘਾਟ ਵਿੱਚ 72 ਘੰਟਿਆਂ ਲਈ ਰੱਖਵਾ ਦਿੱਤਾ ਹੈ। -ਪੱਤਰ ਪ੍ਰੇਰਕ
Advertisement
Advertisement