ਅਣਪਛਾਤਿਆਂ ਵੱਲੋਂ ਨੌਜਵਾਨ ’ਤੇ ਕਾਤਲਾਨਾ ਹਮਲਾ
05:55 AM Jun 10, 2025 IST
ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਇੱਥੇ ਕੋਠੇ ਸ਼ੇਰਜੰਗ ਵਿੱਚ ਬੀਤੀ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਨੌਜਵਾਨ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੌਜਵਾਨ ’ਤੇ ਕਾਤਲਾਨਾ ਹਮਲਾ ਕੀਤਾ ਤੇ ਸਾਮਾਨ ਦੀ ਤੋੜ-ਭੰਨ੍ਹ ਵੀ ਕੀਤੀ। ਉਕਤ ਨੌਜਵਲਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਾਵਾਇਆ ਗਿਆ ਹੈ। ਜ਼ਖ਼ਮੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਪ੍ਰਾਤਪ ਜਾਣਕਾਰੀ ਅਨੁਸਾਰ ਛੇ ਹਮਲਾਵਰ ਕਾਰ ਵਿੱਚ ਆਏ ਤੇ ਉਨ੍ਹਾਂ ਹਰਪ੍ਰੀਤ ਸਿੰਘ ਦੇ ਘਰ ਵਿੱਚ ਵੜ ਕੇ ਹਮਲਾ ਕਰ ਦਿੱਤਾ। ਹਰਪ੍ਰੀਤ ਦੇ ਸਿਰ ਅਤੇ ਧੜ ’ਤੇ ਡੂੰਘੇ ਵਾਰ ਕੀਤੇ ਗਏ ਹਨ। ਜ਼ਖ਼ਮੀ ਹੋਣ ਪਿੱਛੋਂ ਉਹ ਬੇਹੋਸ਼ ਹੋ ਗਿਆ, ਜਿਸ ਮਗਰੋਂ ਹਮਲਾਵਰ ਉਸ ਦੇ ਘਰ ਦਾ ਸਾਮਾਨ ਤੇ ਬਾਹਰ ਖੜ੍ਹੀ ਉਸ ਦੀ ਗੱਡੀ ਵੀ ਭੰਨ੍ਹ ਤੋੜ ਗਏ। ਇਸ ਸਬੰਧੀ ਪੁਲੀਸ ਨੇ ਜ਼ਖ਼ਮੀ ਦੀ ਸ਼ਿਕਾਇਤ ’ਤੇ ਦੋ ਸਕੇ ਭਰਾਵਾਂ ਸਤਾਨਾਮ ਉਰਫ ਬੁੱਢਾ ਤੇ ਮੁੱਡੀ ਸਮੇਤ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਣਪਛਾਤੇ ਮੁਲਜ਼ਮਾਂ ਦੀ ਸ਼ਨਾਖਤ ਲਈ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement