ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਡਾਨੀ ’ਤੇ ਚਰਚਾ ਟਾਲਣ ਲਈ ਹਰ ਯਤਨ ਕਰਨਗੇ ਮੋਦੀ: ਰਾਹੁਲ

11:32 AM Feb 07, 2023 IST

ਨਵੀਂ ਦਿੱਲੀ, 6 ਫਰਵਰੀ

Advertisement

ਮੁੱਖ ਅੰਸ਼

  • ਕਾਂਗਰਸ ਆਗੂ ਨੇ ਸੰਸਦ ‘ਚ ਚਰਚਾ ਮੰਗੀ
  • ‘ਕਾਰੋਬਾਰੀ ਪਿੱਛੇ ਕਿਹੜੀ ਤਾਕਤ ਕਰ ਰਹੀ ਹੈ ਕੰਮ?’

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਅਡਾਨੀ ਦੇ ਮੁੱਦੇ ‘ਤੇ ਵਿਚਾਰ-ਚਰਚਾ ਨੂੰ ਟਾਲਣ ਲਈ ਹਰ ਸੰਭਵ ਯਤਨ ਕਰਨਗੇ। ਰਾਹੁਲ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਅਰਬਪਤੀ ਕਾਰੋਬਾਰੀ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ। ਕਾਂਗਰਸ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੋਦੀ ਜੀ ਸੰਸਦ ਵਿਚ ਅਡਾਨੀ ਜੀ ਬਾਰੇ ਚਰਚਾ ਟਾਲਣ ਲਈ ਹਰ ਯਤਨ ਕਰਨਗੇ। ਇਸ ਦਾ ਇਕ ਕਾਰਨ ਹੈ, ਤੇ ਤੁਸੀਂ ਸਾਰੇ ਜਾਣਦੇ ਹੋ। ਮੈਂ ਚਾਹੁੰਦਾ ਹਾਂ ਕਿ ਅਡਾਨੀ ਮੁੱਦੇ ਉਤੇ ਚਰਚਾ ਹੋਣੀ ਚਾਹੀਦੀ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਲੱਖਾਂ-ਕਰੋੜਾਂ ਦੀ ਜੋ ਗੜਬੜੀ ਹੋਈ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ। ਕਈ ਸਾਲਾਂ ਤੋਂ, ਮੈਂ ਸਰਕਾਰ ਬਾਰੇ ਕਹਿੰਦਾ ਆ ਰਿਹਾ ਹਾਂ, ਕਿ ‘ਹਮ ਦੋ ਹਮਾਰੇ ਦੋ। ਸਰਕਾਰ ਨਹੀਂ ਚਾਹੁੰਦੀ ਤੇ ਅਡਾਨੀ ਜੀ ਬਾਰੇ ਸੰਸਦ ਵਿਚ ਚਰਚਾ ਤੋਂ ਡਰ ਰਹੀ ਹੈ। ਸਰਕਾਰ ਨੂੰ ਸੰਸਦ ਵਿਚ ਚਰਚਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਇਸ ਨੂੰ ਰੋਕਣ ਲਈ ਵੀ ਕੋਸ਼ਿਸ਼ਾਂ ਹੋਣਗੀਆਂ।’ ਜ਼ਿਕਰਯੋਗ ਹੈ ਕਿ ਅਡਾਨੀ-ਹਿੰਡਨਬਰਗ ਮੁੱਦੇ ‘ਤੇ ਕਾਂਗਰਸ, ਕੇਂਦਰ ਸਰਕਾਰ ਨੂੰ ਪਿਛਲੇ ਕਈ ਦਿਨਾਂ ਤੋਂ ਨਿਸ਼ਾਨਾ ਬਣਾ ਰਹੀ ਹੈ। ਪਾਰਟੀ ਵੱਲੋਂ ਸੁਪਰੀਮ ਕੋਰਟ ਜਾਂ ਸੰਸਦੀ ਕਮੇਟੀ (ਜੇਪੀਸੀ) ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਹਿੰਡਨਬਰਗ ਰਿਸਰਚ ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਕਈ ਗੰਭੀਰ ਇਲਜ਼ਾਮ ਲਾਏ ਗਏ ਸਨ। -ਪੀਟੀਆਈ

Advertisement

ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੀ ਆਲਮੀ ਅਰਥਚਾਰੇ ‘ਚ ਭਾਰਤ ਦੀ ਅਹਿਮੀਅਤ: ਕੇਂਦਰ

ਨਵੀਂ ਦਿੱਲੀ (ਆਦਿਤੀ ਟੰਡਨ): ਸੰਸਦ ਦੀ ਕਾਰਵਾਈ ‘ਚ ਅੜਿੱਕਾ ਪਾਉਣ ਦੇ ਮਾਮਲੇ ‘ਤੇ ਵਿਰੋਧੀ ਧਿਰ ਕਾਂਗਰਸ ਦੀ ਆਲੋਚਨਾ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਅਡਾਨੀ ਦਾ ਮੁੱਦਾ ਤੇ ਮੁੱਖ ਵਿਰੋਧੀ ਧਿਰ ਭਾਰਤ ਨੂੰ ਆਲਮੀ ਅਰਥਚਾਰੇ ਵਿਚ ਉੱਭਰਦੇ ਮੁਲਕ ਵਜੋਂ ਸਵੀਕਾਰ ਕੀਤੇ ਜਾਣ ਤੋਂ ਰੋਕ ਨਹੀਂ ਸਕਦੇ। ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਵੱਲੋਂ ਦੋਵਾਂ ਸਦਨਾਂ ‘ਚ ਅਡਾਨੀ ਦੇ ਮੁੱਦੇ ਉਤੇ ਚਰਚਾ ਦੀ ਕੀਤੀ ਜਾ ਰਹੀ ਮੰਗ ਤੇ ਹੰਗਾਮੇ ਦੇ ਮੱਦੇਨਜ਼ਰ ਅੱਜ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੂੰ ਲੋਕ ਪੱਖੀ ਕਾਨੂੰਨਾਂ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁੱਦਾ ਕਾਂਗਰਸ ਉਠਾ ਰਹੀ ਹੈ, ਉਸ ਬਾਰੇ ਵਿੱਤ ਮੰਤਰੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ। ਜੋਸ਼ੀ ਨੇ ਕਿਹਾ ਕਿ ਅਜੋਕੇ ਦੌਰ ‘ਚ ਪੂਰੇ ਸੰਸਾਰ ਵਿਚ ਲੋਕ ਇਹ ਮੰਨ ਰਹੇ ਹਨ ਕਿ ਭਾਰਤ ਆਲਮੀ ਅਰਥਚਾਰੇ ਵਿਚ ਰੋਸ਼ਨ ਬਿੰਦੂ ਵਾਂਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਤੇ ਸਸਤੀ ਸਿਆਸਤ ਖੇਡੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਹੰਗਾਮੇ ਦੌਰਾਨ ਦੋਵੇਂ ਸਦਨ ਬਿਨਾਂ ਕਿਸੇ ਕੰਮਕਾਜ ਤੋਂ ਉਠਾ ਦਿੱਤੇ ਗਏ। ਜੋਸ਼ੀ ਨੇ ਕਾਂਗਰਸ ‘ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਵਿਰੋਧੀ ਧਿਰ ਸੰਸਦ ਨੂੰ ਚੱਲਦਾ ਰੱਖਣ ‘ਚ ਬਿਲਕੁਲ ਦਿਲਚਸਪੀ ਨਹੀਂ ਲੈ ਰਹੀ। ਉਨ੍ਹਾਂ ਨੂੰ ਲੋਕ-ਪੱਖੀ ਕਾਨੂੰਨਾਂ ਦਾ ਫਿਕਰ ਨਹੀਂ ਹੈ ਤੇ ‘ਉਹ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੰਸਦ ‘ਚ ਕੰਮਕਾਜ ਦੀ ਇਤਿਹਾਸਕ ਸਫ਼ਲਤਾ ਨੂੰ ਪਸੰਦ ਨਹੀਂ ਕਰਦੇ।’ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਦੌਰਾਨ ਕਾਂਗਰਸ ਨੇ ਸੰਸਦ ਦੀਆਂ ਸਾਰੀਆਂ ਰਵਾਇਤਾਂ ਦਾ ਨਿਰਾਦਰ ਕੀਤਾ ਹੈ। ਜੋਸ਼ੀ ਨੇ ਕਿਹਾ ਕਿ ਕਾਂਗਰਸ ਦੇ ਆਗੂ ਸੰਸਦ ਆਉਣ ਦੇ ਬਜਾਏ ਛੁੱਟੀਆਂ ਲੈਣਾ ਪਸੰਦ ਕਰਦੇ ਹਨ।

ਅਡਾਨੀ ਮੁੱਦੇ ‘ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਅੱਗੇ ਰੱਖੇ ਸਵਾਲ

ਕਾਂਗਰਸ ਨੇ ਵੀ ਅੱਜ ਅਡਾਨੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਅੱਗੇ ਸਵਾਲ ਰੱਖੇ। ਰਾਜ ਸਭਾ ਵਿਚ ਕਾਂਗਰਸ ਦੇ ਮੁੱਖ ਵਿਪ੍ਹ ਜੈਰਾਮ ਰਮੇਸ਼ ਨੇ ਕਿਹਾ, ‘ਇਕ ਵਾਰ ਫਿਰ ਲਗਾਤਾਰ ਤੀਜੇ ਦਿਨ ਵਿਰੋਧੀ ਧਿਰ ਨੂੰ ਅਡਾਨੀ ਮੁੱਦੇ ‘ਤੇ ਜੇਪੀਸੀ ਜਾਂਚ ਦੀ ਮੰਗ ਦਾ ਜ਼ਿਕਰ ਤੱਕ ਨਹੀਂ ਕਰਨ ਦਿੱਤਾ ਗਿਆ। ਸਾਫ਼ ਹੈ ਕਿ ਮੋਦੀ ਸਰਕਾਰ ਭੱਜ ਰਹੀ ਹੈ।’ ਰਮੇਸ਼ ਨੇ ਸਵਾਲ ਕੀਤਾ ਕਿ ਅਡਾਨੀ ਮੁੱਦੇ ਨੂੰ ਕਿਉਂ ਐਨਾ ਵਧਣ ਦਿੱਤਾ ਗਿਆ ਜਦ ‘ਸ਼ੇਅਰਾਂ ਵਿਚ ਹੇਰ-ਫੇਰ ਬਾਰੇ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ, ਤੇ ਇਲਜ਼ਾਮ ਲੱਗੇ ਸਨ।’

Advertisement