ਅਟਾਰੀ ਸਰਹੱਦ ’ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪ੍ਰੋਗਰਾਮ
05:09 AM Jul 02, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਸੰਸਥਾ ਬ੍ਰਹਮ ਕੁਮਾਰੀ ਵੱਲੋਂ ਅਟਾਰੀ ਸਰਹੱਦ ’ਤੇ ਨਸ਼ਾ ਮੁਕਤੀ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਮੌਕੇ ਸਿਹਤਮੰਦ, ਅਧਿਆਤਮਕ ਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਦਾ ਸੱਦਾ ਦਿੱਤਾ ਗਿਆ। ਇਹ ਸਮਾਗਮ ਬ੍ਰਹਮ ਕੁਮਾਰੀ ਸੰਗਠਨ ਦੇ ਅੰਮ੍ਰਿਤਸਰ ਕੇਂਦਰ ਦੀ ਮੁਖੀ ਬੀਕੇ ਆਦਰਸ਼ ਦੀਦੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਨਸ਼ਾ ਮੁਕਤੀ ਸਬੰਧੀ ਨਾਟਕ ਦਾ ਮੰਚਨ ਕੀਤਾ ਗਿਆ। ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇਖਣ ਲਈ ਪੁੱਜੇ ਲੋਕਾਂ ਨੂੰ ਇਸ ਨਾਟਕ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਭਾਰਤ ਮਾਤਾ ਦਾ ਰੋਲ ਕਰ ਰਹੀ ਬ੍ਰਹਮ ਕੁਮਾਰੀ ਸਪਨਾ ਨੇ ਹਾਜ਼ਰ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਬੀਕੇ ਸਾਕਸ਼ੀ ਨੇ ਆਤਮਿਕ ਜਾਗਰੂਕਤਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ। ਬੀਕੇ ਸੋਨੀਆ, ਪਵਨ, ਅਨੀਤਾ ਤੇ ਹੋਰਨਾਂ ਨੇ ਬੀਐੱਸਐੱਫ ਦੇ ਮੁੱਖ ਅਧਿਕਾਰੀ ਤੇ ਹੋਰਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ।
Advertisement
Advertisement
Advertisement