ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਸ਼ਦੀਪ ਦੇ ਕਤਲ ਮਾਮਲੇ ਦੇ ਦੋਸ਼ ਹੇਠ ਤਿੰਨ ਕਾਬੂ

05:09 AM Jan 04, 2025 IST
ਡੀਐੱਸਪੀ ਜਸਪਿੰਦਰ ਸਿੰਘ ਅਤੇ ਥਾਣਾ ਮੁਖੀ ਜਸਕੰਵਲ ਸਿੰਘ ਮੁਲਜ਼ਮਾਂ ਨਾਲ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 3 ਜਨਵਰੀ
ਪੁਲੀਸ ਨੇ ਲੰਘੀ 26 ਦਸੰਬਰ ਦੀ ਰਾਤ ਨੂੰ ਪਟਿਆਲਾ ਚੌਕ ਨੇੜੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਡੀਐੱਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਸਐੱਚਓ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲੀਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ 26 ਦਸੰਬਰ ਨੂੰ ਅਕਾਸ਼ਦੀਪ ਉਰਫ਼ ਦੀਪ ਪੁੱਤਰ ਨਵਤੇਜ ਸਿੰਘ ਵਾਸੀ ਢਿੱਲਵਾਂ ਥਾਣਾ ਕੋਟਲੀਸੂਰਤ ਮੇਲੀ ਜ਼ਿਲ੍ਹਾ ਗੁਰਦਾਸਪੁਰ ਅਗਰਵਾਲ ਅਸਟੇਟ ਜ਼ੀਰਕਪੁਰ ਦੇ ਕਤਲ ਅਤੇ ਉਸ ਦੇ ਸਾਥੀ ਰਾਜਵਿੰਦਰ ਸਿੰਘ ਵਾਸੀ ਢੇਸੀਆ ਥਾਣਾ ਕੋਟਲੀਸੂਰਤ ਸਿੰਘ ਮੱਲੀ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਕਿਰਾਏਦਾਰ ਅਗਰਵਾਲ ਅਸਟੇਟ ’ਤੇ ਜਾਨਲੇਵਾ ਹਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਸੀਮੂ (23) ਵਾਸੀ ਪਿੰਡ ਲੋਹਗੜ੍ਹ ਅਤੇ ਹਨੀ ਸਿੰਘ (24) ਵਾਸੀ ਸੁਖਨਾ ਕਲੋਨੀ ਅਤੇ ਰੋਸ਼ਨ ਕੁਮਾਰ (24) ਵਾਸੀ ਸੁਹਮਹਾ ਥਾਣਾ ਸੰਘੀਆ ਜਿਲ੍ਹਾ ਸਮਸਤੀਪੁਰ ਬਿਹਾਰ ਹਾਲ ਵਾਸੀ ਬਿਸ਼ਨਪੁਰਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਲਈ ਵਰਤੇ ਹਥਿਆਰ ਬਰਾਮਦ ਕੀਤੇ ਹਨ।
ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ 26 ਦਸੰਬਰ ਦੀ ਰਾਤ ਨੂੰ ਪਟਿਆਲਾ ਚੌਕ ਵਿਖੇ ਠੇਕੇ ਕੋਲ ਖੜ੍ਹੇ ਸੀ ਤਾਂ ਇਨ੍ਹਾਂ ਦੀ ਮੁਦੱਈ ਮੁਕੱਦਮਾ ਰਾਜਵਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਨਾਲ ਇੱਕ-ਦੂਜੇ ਨੂੰ ਘੂਰਨ ਕਾਰਨ ਬਹਿਸ ਹੋਈ ਸੀ। ਇਹ ਬਹਿਸ ਤਕਰਾਰ ਵਿੱਚ ਬਦਲ ਗਈ, ਜਿਸ ਮਗਰੋਂ ਮੁਲਜ਼ਮਾਂ ਨੇ ਮੁਦੱਈ ਧਿਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਅਕਾਸ਼ਦੀਪ (26) ਦੀ ਮੌਤ ਹੋ ਗਈ ਸੀ ਅਤੇ ਰਾਜਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ। ਮੁਲਜ਼ਮ ਹਨੀ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ 24 ਜੁਲਾਈ ਨੂੰ ਹਨੀ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਿਊ ਸਟਾਇਲ ਹੋਟਲ, ਜ਼ੀਰਕਪੁਰ ਦੇ ਮਾਲਕ ਪ੍ਰਵੀਨ ਕੁਮਾਰ ਕੋਲੋਂ 50 ਹਜ਼ਾਰ ਰੁਪਏ ਫਿਰੌਤੀ ਮੰਗੀ ਸੀ ਅਤੇ ਹੋਟਲ ਦੇ ਮਾਲਕ ਵੱਲੋਂ ਪੈਸੇ ਨਾ ਦੇਣ ’ਤੇ ਨੌਜਵਾਨਾਂ ਨੇ ਪ੍ਰਵੀਨ ਕੁਮਾਰ ’ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਹੋਟਲ ਦੀ ਬੁਰੀ ਤਰ੍ਹਾਂ ਨਾਲ ਭੰਨ-ਤੋੜ ਵੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਸਬੰਧੀ ਸਖਤੀ ਨਾਲ ਪੁੱਛ ਪੜਤਾਲ ਕਰਕੇ ਬਰਾਮਦਗੀ ਕਰਵਾਈ ਜਾਵੇਗੀ।

Advertisement

Advertisement