ਅਕਾਲ ਅਕੈਡਮੀ ਤਿੱਬੜ ਦੇ ਨਤੀਜੇ ਸ਼ਾਨਦਾਰ ਰਹੇ
05:43 AM May 21, 2025 IST
ਧਾਰੀਵਾਲ: ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਤਿੱਬੜ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ (ਸੀ.ਬੀ.ਐਸ.ਈ.ਬੋਰਡ) ਦੇ ਨਤੀਜੇ ਸ਼ਨਦਾਰ ਰਹੇ। ਅਕੈਡਮੀ ਦੀ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚੋਂ ਗਗਨਦੀਪ ਕੌਰ ਨੇ 95% ਅੰਕ, ਸੁਖਪ੍ਰੀਤ ਕੌਰ ਤੇ ਰੁਪਿੰਦਰ ਸਿੰਘ 93.8% ਅੰਕ ਅਤੇ ਹਰਮਨਜੀਤ ਕੌਰ ਨੇ 82.4% ਅੰਕ ਪ੍ਰਾਪਤ ਕੀਤੇ। ਸਾਇੰਸ ਗਰੁੱਪ ਵਿੱਚੋਂ ਪ੍ਰਭ ਸਿਮਰਨ ਕੌਰ 88.6% ਅੰਕ, ਚੰਨਪ੍ਰੀਤ ਕੌਰ 86% ਅਤੇ ਨਵਜੋਤ ਕੌਰ 84.8% ਅੰਕ ਪ੍ਰਾਪਤ ਕੀਤੇ। ਆਰਟਸ ਵਿੱਚੋਂ ਪਰਮਪ੍ਰੀਤ ਕੌਰ 94%, ਅਰਮੀਨ ਕੌਰ 93.2% ਅਤੇ ਅਰਸ਼ਦੀਪ ਸਿੰਘ 88.2% ਅੰਕ ਪ੍ਰਾਪਤ ਕੀਤੇ। ਦਸਵੀਂ ਜਮਾਤ ਵਿੱਚੋਂ ਪੁਨੀਤ ਕੌਰ ਨੇ 95% ਅੰਕ, ਇਸ਼ਨੀਤ ਕੌਰ 94.6% ਅਤੇ ਸੁਖਮਨਪ੍ਰੀਤ ਸਿੰਘ ਨੇ 94% ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਗੁਰਵਿੰਦਰ ਕੌਰ ਅਤੇ ਸਟਾਫ ਮੈਂਬਰਾਂ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। -ਪੱਤਰ ਪ੍ਰੇਰਕ
Advertisement
Advertisement