ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲੀ ਵਰਕਰ ਭਰਤੀ ਦੀਆਂ ਕਾਪੀਆਂ ਜਮ੍ਹਾਂ ਕਰਵਾਉਣ: ਚੰਦੂਮਾਜਰਾ

05:58 AM May 10, 2025 IST
featuredImage featuredImage
ਅਕਾਲੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ, ਨਾਲ ਹਨ ਤਰਸੇਮ ਕੋਟਲਾ, ਗੁਰਦੀਪ ਦੇਵੀਨਗਰ, ਸਵਰਨ ਰਨਵਾਂ, ਜਗਜੀਤ ਕੋਹਲੀ ਤੇ ਹੋਰ।
ਮੁਖਤਿਆਰ ਸਿੰਘ ਨੌਗਾਵਾਂਦੇਵੀਗੜ੍ਹ, 9 ਮਈ
Advertisement

ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਦੇ ਅਕਾਲੀ ਵਰਕਰ ਅਤੇ ਆਗੂ ਅਕਾਲੀ ਦਲ ਦੀ ਭਰਤੀ ਦੀਆਂ ਕਾਪੀਆਂ 15 ਮਈ ਤੱਕ ਵੱਧ ਤੋਂ ਵੱਧ ਭਰਤੀ ਕਰਕੇ ਸਾਬਕਾ ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸੌਂਪਣ। ਉਨ੍ਹਾਂ ਅੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਅਕਾਲੀ ਵਰਕਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਅਕਾਲੀ ਵਰਕਰਾਂ ਨਾਲ ਹੋ ਰਹੀ ਭਰਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਚੰਦੂਮਾਜਰਾ ਨੇ ਕਿਹਾ ਕਿ ਹਲਕੇ ਦੇ ਸਾਰੇ ਸਰਕਲਾਂ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਭਰਤੀ ਕਰਨ ’ਚ ਜੁਟੇ ਹੋਏ ਹਨ। ਇਸ ਮੌਕੇ ਉਨ੍ਹਾਂ ਕਈ ਹੋਰ ਵਰਕਰਾਂ ਨੂੰ ਭਰਤੀ ਦੀਆਂ ਕਾਪੀਆਂ ਵੰਡੀਆਂ। ਇਸ ਮੌਕੇ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ, ਕੈਪਟਨ ਖੁਸ਼ਵੰਤ ਸਿੰਘ, ਤਰਸੇਮ ਸਿੰਘ ਕੋਟਲਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਦੇਵੀਨਗਰ, ਬਿਕਰਮ ਸਿੰਘ ਫਰੀਦਪੁਰ, ਸ਼ਾਨਵੀਰ ਸਿੰਘ ਤੇ ਜਸਵਿੰਦਰ ਸਿੰਘ ਬ੍ਰਹਮਪੁਰ, ਸਵਰਨ ਸਿੰਘ ਰਨਵਾਂ, ਗੁਰਜੀਤ ਸਿੰਘ ਉਪਲੀ, ਜੈ ਕਿਸ਼ਨ ਤੇ ਪਰਗਟ ਸਿੰਘ ਮਸੀਂਗਣ, ਹਰਪਾਲ ਸਿੰਘ ਸੰਧਰ, ਨਿਰਮਲ ਸਿੰਘ ਭੱਟੀਆਂ, ਤਰਲੋਚਨ ਸਿੰਘ, ਸੁਖਦੇਵ ਸਿੰਘ ਮੀਰਾਂਪੁਰ ਸਾਬਕਾ ਸਰਪੰਚ ਅਤੇ ਗੁਰਮੀਤ ਸਿੰਘ ਭੰਬੂਆਂ ਮੌਜੂਦ ਸਨ।

Advertisement

Advertisement