For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਵੱਲੋਂ 37 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

06:10 AM Dec 10, 2024 IST
ਅਕਾਲੀ ਦਲ ਵੱਲੋਂ 37 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Advertisement
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 9 ਦਸੰਬਰ
Advertisement

ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਵੱਲੋਂ ਅੱਜ 37 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ।

Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ ਅਤੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਵਾਰਡ ਨੰਬਰ ਇੱਕ ਤੋਂ ਸ਼ਿਲਪਾ ਠਾਕੁਰ, ਵਾਰਡ ਨੰਬਰ 2 ਤੋਂ ਰਾਜਵੀਰ (ਰਤਨ ਵੜੈਚ), ਵਾਰਡ ਨੰਬਰ 3 ਤੋਂ ਹਰਜੀਤ ਕੌਰ ਜੱਜੀ, ਵਾਰਡ ਨੰਬਰ 6 ਤੋਂ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਡੀ, ਵਾਰਡ ਨੰਬਰ 7 ਤੋਂ ਰਜਨੀ ਬਾਲਾ, ਨੰਬਰ 8 ਤੋਂ ਅਨੂਪ ਘਈ, ਵਾਰਡ ਨੰਬਰ 11 ਤੋਂ ਵੰਦਨਾ ਧੀਰ, ਵਾਰਡ ਨੰਬਰ 13 ਤੋਂ ਕੁਲਵਿੰਦਰ ਕੌਰ ਮੁਲਤਾਨੀ, ਵਾਰਡ ਨੰਬਰ 14 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 16 ਤੋਂ ਬਲਵੀਰ ਸਿੰਘ, ਵਾਰਡ ਨੰਬਰ 18 ਤੋਂ ਜਸਦੀਪ ਸਿੰਘ ਕਾਉਂਕੇ, ਵਾਰਡ ਨੰਬਰ 20 ਤੋਂ ਚਤਰਵੀਰ ਸਿੰਘ (ਕਮਲ ਅਰੋੜਾ), ਵਾਰਡ ਨੰਬਰ 26 ਤੋਂ ਵਜਿੰਦਰ ਕੁਮਾਰ, ਵਾਰਡ ਨੰਬਰ 27 ਤੋਂ ਆਰਤੀ ਕੁਮਾਰੀ, ਵਾਰਡ ਨੰਬਰ 32 ਤੋਂ ਕ੍ਰਿਸ਼ਨ ਕੁਮਾਰ, ਵਾਰਡ ਨੰਬਰ 34 ਤੋਂ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ ਗਿਆਸਪੁਰਾ, ਵਾਰਡ ਨੰਬਰ 35 ਤੋਂ ਸਰਬਜੀਤ ਕੌਰ ਲੋਟੇ, ਵਾਰਡ ਨੰਬਰ 36 ਤੋਂ ਬੇਬੀ ਸਿੰਘ, ਵਾਰਡ ਨੰਬਰ 38 ਤੋਂ ਲਖਵੀਰ ਸਿੰਘ, ਵਾਰਡ ਨੰਬਰ 39 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 41 ਤੋਂ ਮਲਕੀਤ ਕੌਰ ਸੋਖੀ, ਵਾਰਡ ਨੰਬਰ ਨੰਬਰ 44 ਤੋਂ ਅਮਨਜੋਤ ਸਿੰਘ ਗੋਹਲਵੜੀਆ (ਪੁੱਤਰ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ), ਵਾਰਡ ਨੰਬਰ 45 ਤੋਂ ਹਰਵਿੰਦਰ ਕੌਰ, ਵਾਰਡ ਨੰਬਰ 48 ਤੋਂ ਰਖਵਿੰਦਰ ਸਿੰਘ ਗਾਬੜੀਆ (ਪੁੱਤਰ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ), ਵਾਰਡ ਨੰਬਰ 49 ਤੋਂ ‘ਆਪ’ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਰਬਜੀਤ ਸਿੰਘ ਕੋਛੜ ਦੀ ਪਤਨੀ ਭੁਪਿੰਦਰ ਕੌਰ ਕੋਛੜ, ਵਾਰਡ ਨੰਬਰ 54 ਤੋਂ ਰੂਪ ਕਮਲ, ਵਾਰਡ ਨੰਬਰ 55 ਤੋਂ ਸੁਖਲੀਨ ਕੌਰ ਗਰੇਵਾਲ, ਵਾਰਡ ਨੰਬਰ 56 ਤੋਂ ਕਮਲਜੀਤ ਸਿੰਘ ਮਠਾੜੂ, ਵਾਰਡ ਨੰਬਰ 57 ਤੋਂ ਪਰਨੀਤ ਸ਼ਰਮਾ, ਵਾਰਡ ਨੰਬਰ 58 ਤੋਂ ਮਨਮੋਹਨ ਸਿੰਘ ਮਨੀ, ਵਾਰਡ ਨੰਬਰ 66 ਤੋਂ ਮਨੀਸ਼ ਵਲੈਤ, ਵਾਰਡ ਨੰਬਰ 72 ਤੋਂ ਬਲਵਿੰਦਰ ਡੁਲਗਚ, ਵਾਰਡ ਨੰਬਰ 84 ਤੋਂ ਅਮਿਤ ਭਗਤ, ਵਾਰਡ ਨੰਬਰ 85 ਤੋਂ ਗੀਤੁ ਖਟਵਾਲ, ਵਾਰਡ ਨੰਬਰ 91 ਤੋਂ ਵੰਦਨਾ ਰਾਣੀ ਵਾਰਡ ਨੰਬਰ 92 ਤੋਂ ਜਗਜੀਤ ਸਿੰਘ ਅਰੋੜਾ ਅਤੇ ਵਾਰਡ ਨੰਬਰ 93 ਤੋਂ ਨਰਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜਲਦੀ ਹੀ ਅਗਲੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ।

Advertisement
Author Image

Inderjit Kaur

View all posts

Advertisement