ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੀਟਿੰਗ
07:50 AM May 20, 2025 IST
ਜਗਰਾਉਂ: ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਇਥੇ ਵੱਖ-ਵੱਖ ਬਲਾਕਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਤੀਜੀ ਵਾਰ ਨਜ਼ਰਬੰਦੀ ਵਧਾਉਣ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ। ਉਪਰੰਤ ਪਾਰਟੀ ਨੂੰ ਪਿੰਡ ਤੇ ਬੂਥ ਪੱਧਰ ਤਕ ਮਜਬੂਰ ਕਰਨ ’ਤੇ ਚਰਚਾ ਹੋਈ। ਜ਼ਿਲ੍ਹਾ ਅਬਜ਼ਰਵਰ ਪ੍ਰਿਥੀਪਾਲ ਸਿੰਘ ਬਟਾਲਾ ਨੇ ਪਰਾਟੀ ਦੇ ਢਾਂਚੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪੱਧਰ ਤਕ ਅਹੁਦੇਦਾਰ ਬਣਾਉਣ ਲਈ ਕਿਹਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement