ਅਕਾਲੀ ਦਲ ‘ਵਾਰਿਸ ਪੰਜਾਬ ਦੇ' ਦੀ ਮੀਟਿੰਗ
08:00 AM May 22, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 21 ਮਈ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿਰੁੱਧ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਇੱਥੇ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੋਰ ਕਮੇਟੀ ਮੈਂਬਰਾਂ ਤਰਸੇਮ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਐੱਮਪੀ, ਅਮਰਜੀਤ ਸਿੰਘ ਵਿਨਝੜੀ, ਹਰਭਜਨ ਸਿੰਘ ਤੁੜ ਅਤੇ ਬਾਬੂ ਸਿੰਘ ਬਰਾੜ ਨੇ ਕੀਤੀ। ਮੀਟਿੰਗ ਵਿਚ ਪਾਰਟੀ ਦੀ ਕਾਰਜਕਾਰਨੀ, ਮੈਂਬਰਸ਼ਿਪ ਭਰਤੀ ਕਮੇਟੀ, ਸੰਵਿਧਾਨ ਘਾੜਾ ਕਮੇਟੀ, ਏਜੰਡਾ ਕਮੇਟੀ ਅਤੇ ਸਾਰੇ ਜ਼ਿਲ੍ਹਿਆਂ ਦੇ ਆਬਜ਼ਰਵਰ ਸ਼ਾਮਲ ਹੋਏ। ਮੀਟਿੰਗ ਵਿੱਚ ਅੰਮ੍ਰਿਤਪਾਲ ਸਿੰਘ ਦੀ ਐੱਨਐੱਸਏ ਅਧੀਨ ਵਧਾਈ ਗਈ ਨਜ਼ਰਬੰਦੀ ਦੀ ਨਿਖੇਧੀ ਕਰਦਿਆਂ ਸਾਰੇ ਜ਼ਿਲ੍ਹਿਆਂ ਵਿੱਚ 27 ਮਈ ਨੂੰ ਰੋਸ ਮੁਜ਼ਾਹਰੇ ਕਰਕੇ ਰਾਜਪਾਲ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ।
Advertisement
Advertisement