ਅਕਾਲੀ ਦਲ ਨੇ ਦਰਬਾਰ ਸਾਹਿਬ ਲਈ ਕਣਕ ਭੇਜੀ
06:17 AM May 11, 2025 IST
ਫਗਵਾੜਾ: ਸ਼ੋਮਣੀ ਅਕਾਲੀ ਦਲ ਵਲੋਂ ਗੁਰੂ ਰਾਮਦਾਸ ਜੀ ਦੇ ਅਸਥਾਨ ਤਖ਼ਤ ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰਾ ਲਈ 300 ਕੁਇੰਟਲ ਕਣਕ ਅੱਜ ਦਰਬਾਰ ਸਾਹਿਬ ਟਰੱਕ ਰਾਹੀਂ ਭੇਜੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਪੁੱਜੇ ਤੇ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਨਾ, ਰਜਿੰਦਰ ਸਿੰਘ ਚੰਦੀ, ਸਰਬਜੀਤ ਕੌਰ, ਸਰੂਪ ਸਿੰਘ ਖਲਵਾੜਾ, ਢਾਡੀ ਗੁਰਦਿਆਲ ਸਿੰਘ, ਤੇਜਿੰਦਰ ਬਾਵਾ ਸਮੇਤ ਕਈ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement