ਅਕਾਲੀ ਦਲ (ਅ) ਵੱਲੋਂ ਇਸਤਰੀ ਵਿੰਗ ’ਚ ਅਹਿਮ ਨਿਯੁਕਤੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਮਈ
ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੀ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਬੀਬੀ ਰਾਜਿੰਦਰ ਕੌਰ ਜੈਤੋ ਹੇਠ ਹੋਈ ਜਿਸ ਵਿਚ ਜਥੇਦਾਰ ਬਹਾਦਰ ਸਿੰਘ ਭਸੌੜ (ਪੀ.ਏ.ਸੀ ਮੈਂਬਰ), ਜਥੇਦਾਰ ਗੁਰਨੈਬ ਸਿੰਘ ਰਾਮਪੁਰਾ (ਜ਼ਿਲ੍ਹਾ ਪਰਧਾਨ ਸੰਗਰੂਰ), ਜਥੇਦਾਰ ਹਰਜੀਤ ਸਿੰਘ ਸਜੂਮਾਂ (ਸ਼੍ਰੋਮਣੀ ਕਮੇਟੀ ਬੋਰਡ ਮੈਂਬਰ), ਸਤਿਨਾਮ ਸਿੰਘ ਰੱਤੌਕੇ (ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ) ਅਤੇ ਪਾਰਲੀਮੈਟ ਹਲਕਾ ਇੰਚਾਰਜ ਬੀਬੀ ਹਰਪਾਲ ਕੌਰ ਸੰਗਰੂਰ ਸ਼ਾਮਲ ਹੋਏ।
ਇਸ ਮੀਟਿੰਗ ਦੌਰਾਨ ਬੀਬੀ ਕਰਮਜੀਤ ਕੌਰ ਪਾਪੜਾ ਨੂੰ ਜਨਰਲ ਸਕੱਤਰ ਪੰਜਾਬ (ਇਸਤਰੀ ਵਿੰਗ) , ਬੀਬੀ ਬਲਜੀਤ ਕੌਰ ਜਖੇਪਲ ਨੂੰ ਜਿਲਾ ਪ੍ਰਧਾਨ ਸੰਗਰੂਰ (ਇਸਤਰੀ ਵਿੰਗ) ਨਿਯਕੁਤ ਕੀਤਾ ਗਿਆ ।ਬੀਬੀ ਰਜਿੰਦਰ ਕੌਰ ਜੈਤੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਿਚ ਔਰਤਾਂ ਦੀ ਭੂਮਿਕਾ ਨਿਰਣਾਇਕ ਹੈ ਅਤੇ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਇਕ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ ਅਤੇ ਔਰਤਾਂ ਦੇ ਸਹਿਯੋਗ ਨਾਲ ਪਾਰਟੀ ਨਵੀਆਂ ਉਚਾਈਆਂ ਹਾਸਲ ਕਰੇਗੀ। ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰੱਤੋਕੇ ਨੇ ਕਿਹਾ ਕਿ ਨੌਜ਼ਵਾਨ ਵੱਡੀ ਤਾਦਾਦ ’ਚ ਪਾਰਟੀ ਨਾਲ ਜੁੜ ਰਹੇ ਹਨ ਅਤੇ ਨੌਜ਼ਵਾਨ ਪੀੜ੍ਹੀ ਪਾਰਟੀ ਦੀ ਇਤਿਹਾਸਕ ਮੁਹਿੰਮ ਅਤੇ ਅਸੂਲਾਂ ਨਾਲ ਜੁੜਨ ਲਈ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ’ਚ ਜਿਹੜੀਆਂ ਨਿਯੁਕਤੀਆਂ ਹੋਈਆਂ ਹਨ, ਉਹ ਨਿਰਪੱਖਤਾ ਅਤੇ ਯੋਗਤਾ ਦੇ ਆਧਾਰ ’ਤੇ ਕੀਤੀਆਂ ਹਨ। ਆਗੂਆਂ ਨੇ ਇਕਜੁੱਟਤਾ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਕੀਤਾ ਅਤੇ ਪੰਥਕ ਅਸੂਲਾਂ ’ਤੇ ਚਲਦਿਆਂ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੀ ਆਵਾਜ਼ ਬਣੇਗਾ।