ਅਕਾਲੀ ਦਲ ਅਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਲੁਧਿਆਣਾ ਹਲਕਾ ਪੱਛਮੀ ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਸ਼ਹਿਰ ਵਿੱਚ ਮਾਹੌਲ ਕਾਫ਼ੀ ਗਰਮਾ ਗਿਆ ਹੈ। ਜਿਥੇ ਅੱਜ ਜਵਾਹਰ ਨਗਰ ਕੈਂਪ ਵਿੱਚ ਕਾਂਗਰਸੀ ਤੇ ਪੁਲੀਸ ਦੀ ਝੜਪ ਹੋਈ ਉਥੇ ਹੀ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ‘ਆਪ’ ਵਰਕਰਾਂ ਵਿਚਕਾਰ ਵੀ ਹੱਥੋਪਾਈ ਹੋਈ ਹੈ। ਪਹਿਲਾਂ ‘ਆਪ’ ਵਰਕਰ ਕੌਂਸਲਰ ਦੇ ਦਫ਼ਤਰ ’ਚ ਬੈਠ ਕੇ ਚਾਹ ਪੀ ਰਹੇ ਸਨ, ਪਰ ਕੁੱਝ ਸਮੇਂ ਬਾਅਦ ਹੀ ਅਕਾਲੀ ਵਰਕਰਾਂ ਨਾਲ ਹੱਥੋਪਾਈ ਸ਼ੁਰੂ ਹੋ ਗਈ। ਮੌਕੇ ’ਤੇ ਲੋਕਾਂ ਨੇ ਇੱਕ ਕਾਲੇ ਰੰਗ ਦੀ ਕਾਰ ਕਾਬੂ ਕੀਤਾ ਹੈ, ਜਿਸ ’ਤੇ ਅਕਾਲੀ ਦਲ ਦੇ ਉਮੀਦਵਾਰ ਦਾ ਸਟੀਕਰ ਲੱਗਿਆ ਹੋਇਆ ਹੈ। ਇਸ ਕਾਰ ਵਿੱਚ ਅਕਾਲੀ ਉਮੀਦਵਾਰ ਦੇ ਸਟੀਕਰ, ਸ਼ਰਾਬ ਦੀਆਂ ਬੋਤਲਾਂ, ਰਾਸ਼ਨ ਦੀਆਂ ਕਿੱਟਾਂ ਪਈਆਂ ਹੋਈਆਂ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਉੱਥੇ ਪਹੁੰਚੀ ਤੇ ਮਾਹੌਲ ਸ਼ਾਂਤ ਕੀਤਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ‘ਆਪ’ ਵੱਲੋਂ ਇਲਾਕੇ ਵਿੱਚ ਰਾਸ਼ਨ, ਕੱਪੜੇ ਤੇ ਨਸ਼ੇ ਵੰਡੇ ਜਾ ਰਹੇ ਹਨ। ਇਸ ਮਗਰੋਂ ਘੁੰਮਣ ਪਹਿਲਾਂ ‘ਆਪ’ ਕੌਂਸਲਰ ਹਰਪ੍ਰੀਤ ਸਿੰਘ ਬੇਦੀ ਦੇ ਦਫ਼ਤਰ ਵਿੱਚ ਵਿਰੋਧ ਕਰਨ ਲਈ ਪੁੱਜੇ। ਉੱਥੇ ਕੌਂਸਲਰ ਨੇ ਉਨ੍ਹਾਂ ਨੂੰ ਚਾਹ ਪਿਲਾਈ। ਉੱਥੇ ਦੋਵੇਂ ਧਿਰਾਂ ਕਾਫ਼ੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ‘ਆਪ’ ਅਤੇ ਅਕਾਲੀ ਦਲ ਦੇ ਵਰਕਰ ਹੰਗਾਮਾ ਕਰਨ ਲੱਗ ਪਏ। ਇਸ ਦੌਰਾਨ ਦੋਵਾਂ ਧਿਰਾਂ ਦੇ ਵਰਕਰ ਆਪਸ ਵਿੱਚ ਲੜਨ ਲੱਗ ਪਏ।
ਜ਼ਬਤ ਕੀਤੀ ਗੱਡੀ ਮੇਰੀ ਨਹੀਂ: ਘੁੰਮਣ
Advertisementਪੁਲੀਸ ਵੱਲੋਂ ਜ਼ਬਤ ਕੀਤੀ ਗਈ ਗੱਡੀ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਇਹ ਗੱਡੀ ਉਨ੍ਹਾਂ ਦੀ ਨਹੀਂ ਹੈ। ‘ਆਪ’ ਵਾਲੇ ਖੁੱਦ ਹੀ ਗੱਡੀ ਖੜ੍ਹੀ ਕਰਕੇ ਗਲਤ ਦੋਸ਼ ਲਗਾ ਰਹੇ ਹਨ।