ਅਕਬਰਪੁਰ ਵਿੱਚ ਅੰਬੇਡਕਰ ਦੀ ਜੈਅੰਤੀ ਮਨਾਈ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 21 ਮਈ
ਪਿੰਡ ਅਕਬਰਪੁਰ ਵਿੱਚ ਡਾ. ਬੀਆਰ ਅੰਬੇਡਕਰ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਮਾਜ ਸੇਵੀ ਅਵਤਾਰ ਸਿੰਘ ਅਕਬਰਪੁਰ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਵਿੰਗ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਕਰਮਜੀਤ ਹਰੀਗੜ੍ਹ, ਗੁਰਜੰਟ ਸਿੰਘ ਢਢੋਗਲ, ਰਾਜਿੰਦਰ ਸਿੰਘ ਗੁੱਜਰਾਂ, ਗੁਰਤੇਜ ਸਿੰਘ ਕਦਰਾਬਾਦ, ਗੁਰਮੀਤ ਕਾਲਾਝਾੜ, ਨਿਰਮਲ ਸਿੰਘ ਬਟੜਿਆਣਾ, ਬੰਤ ਸਿੰਘ ਤਾਲਬ, ਜਸਵਿੰਦਰ ਸਿੰਘ ਚੋਪੜਾ, ਪ੍ਰਗਟ ਸਿੰਘ ਬੀਰ ਤੇ ਚੰਦ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਅੱਜ ਵੀ ਸਾਡੇ ਮਾਰਗ ਦਰਸ਼ਕ ਹਨ। ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਜ ਵਿੱਚ ਸਮਾਨਤਾ ਅਤੇ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਅਵਤਾਰ ਸਿੰਘ ਅਕਬਰਪੁਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਇੰਸਪੈਕਟਰ ਪ੍ਰੀਤਮ ਸਿੰਘ, ਠੇਕੇਦਾਰ ਕ੍ਰਿਸ਼ਨ ਸਿੰਘ, ਤੇਜਾ ਸਿੰਘ, ਸੁਖਮਿੰਦਰ ਸਿੰਘ ਤੇ ਸੁਰਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।