ਨਿੱਜੀ ਪੱਤਰ ਪ੍ਰੇਰਕਮਾਲੇਰਕੋਟਲਾ, 13 ਅਪਰੈਲਇਸ ਸਾਲ ਪੰਜਾਬ ਭਰ ਦੇ ਸਾਊਦੀ ਅਰਬ ਵਿੱਚ ਹੱਜ ਦੀ ਪਵਿੱਤਰ ਯਾਤਰਾ ’ਤੇ ਜਾਣ ਵਾਲੇ ਹੱਜ ਯਾਤਰੀਆਂ ਲਈ ਤਿੰਨ ਰੋਜ਼ਾ ਸਿਖਲਾਈ ਕੈਂਪ ਸਥਾਨਕ ਤਬਲੀਗ਼ੀ ਮਰਕਜ਼ ਮਦਨੀ ਮਸਜਿਦ ਵਿੱਚ ਦੁਨੀਆਂ ‘ਚ ਅਮਨ ਸ਼ਾਂਤੀ ਲਈ ਕੀਤੀ ਦੁਆ ਤੋਂ ਬਾਅਦ ਸਮਾਪਤ ਹੋ ਗਿਆ।ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਨੇ ਕਿਹਾ ਕਿ ਹਰ ਉਸ ਮੁਸਲਮਾਨ ’ਤੇ ਹੱਜ ਕਰਨਾ ਫ਼ਰਜ਼ ਹੈ, ਜਿਸ ਕੋਲ ਇੰਨੀ ਗੁੰਜਾਇਸ਼ ਹੋਵੇ ਕਿ ਉਹ ਪਵਿੱਤਰ ਮੱਕਾ ਮਦੀਨਾ ਦਾ ਸਫ਼ਰ ਅਤੇ ਆਪਣੇ ਪਿੱਛੇ ਘਰ ਵਾਲਿਆਂ ਦਾ ਖ਼ਰਚ ਝੱਲ ਸਕੇ। ਕੈਂਪ ’ਚ ਹੱਜ ਲਈ ਜਾਣ ਵਾਲੇ ਯਾਤਰੀਆਂ ਨੂੰ ਤਬਲੀਗ਼ੀ ਮਰਕਜ਼ ਦੀ ਸਰਪ੍ਰਸਤੀ ਵਿੱਚ ਮੁਫ਼ਤੀ ਮੁਹੰਮਦ ਯੂਨਸ ਬਿੰਜੋਕੀ, ਮੌਲਵੀ ਅਬਦੁਲ ਸੱਤਾਰ, ਕਾਰੀ ਮੁਹੰਮਦ ਯਾਮੀਨ, ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਮੁਫ਼ਤੀ ਅਬਦੁਲ ਮਲਿਕ ਸ਼ਹਿਬਾਜ਼ ਜ਼ਹੂਰ, ਮਾਸਟਰ ਮੁਹੰਮਦ ਤਨਵੀਰ ਨੇ ਉਮਰਾ, ਹੱਜ, ਦੁਆਵਾਂ, ਜ਼ਿਆਰਤਾਂ ਸਬੰਧੀ ਸਿਖਲਾਈ ਦਿੱਤੀ। ਕੈਂਪ ਵਿੱਚ ਮੱਕਾ ਮਦੀਨਾਂ ਦੀ ਪਵਿੱਤਰ ਯਾਤਰਾ’ ਤੇ ਜਾਣ ਵਾਲੇ ਹਾਜ਼ੀਆਂ ਵਿੱਚ 200 ਤੋਂ ਵੱਧ ਮਰਦ ਤੇ ਔਰਤਾਂ ਦੀ ਇਲਾਕਾ ਵਾਸੀਆਂ ਵੱਲੋਂ ਖ਼ਿਦਮਤ ਕੀਤੀ ਗਈ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁਫ਼ਤੀ ਮਹੰਮਦ ਖ਼ਲੀਲ ਕਾਸਮੀ ਨੇ ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਹਾਜੀਆਂ ਲਈ ਮਾਰਗ ਦਰਸ਼ਕ ਬਣਨਗੀਆਂ।