ਪੱਤਰ ਪ੍ਰੇਰਕਫਗਵਾੜਾ, 31 ਜਨਵਰੀਇਥੋਂ ਦੇ ਪਿੰਡ ਚੱਕਹਕੀਮ ਵਿੱਚ ਹੌਦੀਆਂ ਦੇ ਢੱਕਣ ਚੋਰੀ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਮਲਪ੍ਰੀਤ ਵਾਸੀ ਪਿੰਡ ਚੱਕਹਕੀਮ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਪਿੰਡ ਚੱਕਹਕੀਮ ’ਚ ਹਾਰਡਵੇਅਰ ਦੀ ਦੁਕਾਨ ਹੈ ਤੇ ਉਸ ਨੇ ਆਪਣੇ ਮਕਾਨ ’ਚ ਸਰਬਜੀਤ ਕੁਮਾਰ ਨੂੰ ਕਿਰਾਏ ’ਤੇ ਰੱਖਿਆ ਹੋਇਆ ਹੈ। 27 ਜਨਵਰੀ ਨੂੰ ਉਨ੍ਹਾਂ ਦੇ ਘਰਾਂ ਦੇ ਬਾਹਰ ਹੌਦੀਆਂ ਦੇ ਢੱਕਣ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਜਿਸ ਸਬੰਧ ’ਚ ਪੁਲੀਸ ਨੇ ਸਰਬਜੀਤ ਕੁਮਾਰ ਵਾਸੀ ਪਿੰਡ ਥਾਬੜਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।