ਪੱਤਰ ਪ੍ਰੇਰਕਸੁਨਾਮ ਊਧਮ ਸਿੰਘ ਵਾਲਾ, 14 ਅਪਰੈਲਇੱਥੋਂ ਦੀ ਪੁਲੀਸ ਨੇ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲੀਸ ਚੌਕੀ ਮਹਿਲਾਂ ਚੌਕ ਦੇ ਇੰਚਾਰਜ ਸਹਾਇਕ ਥਾਣੇਦਾਰ ਬਲੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਖਡਿਆਲ-ਰਟੋਲਾਂ ਸੜਕ ’ਤੇ ਰਣਜੀਤ ਸਿੰਘ ਵਾਸੀ ਨਿਊ ਹਮੀਰਪੁਰ ਅੰਮ੍ਰਿਤਸਰ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦੋਂ ਕਿ ਰਟੋਲਾਂ ਪਿੰਡ ਦੇ ਰਹਿਣ ਵਾਲੇ ਨੌਜਵਾਨ ਬੱਬੂ ਨੇ ਪੁਲੀਸ ਨੂੰ ਦੇਖ ਕੇ ਨਸ਼ੇ ਦੀ ਲਿਫਾਫੀ ਨਿਗਲ ਲਈ ਜਿਸ ਨੂੰ ਹਾਲਤ ਵਿਗੜਨ ’ਤੇ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਰਣਜੀਤ ਸਿੰਘ ਵਾਸੀ ਨਿਊ ਹਮੀਰਪੁਰ ਅੰਮ੍ਰਿਤਸਰ ਖਿਲਾਫ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਸਹਾਇਕ ਥਾਣੇਦਾਰ ਬਲੌਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਖ਼ਿਲਾਫ਼ ਚੋਰੀ ਅਤੇ ਲੜਾਈ ਝਗੜੇ ਦੇ ਦੋ ਮਾਮਲੇ ਪਹਿਲਾਂ ਹੀ ਛੇਹਰਟਾ ਪੁਲੀਸ ਥਾਣੇ ’ਚ ਦਰਜ ਹਨ।