ਨਿੱਜੀ ਪੱਤਰ ਪ੍ਰੇਰਕਲੁਧਿਆਣਾ, 1 ਫਰਵਰੀਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਇੱਕ ਔਰਤ ਸਣੇ ਛੇ ਵਿਅਕਤੀਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦਰਾਨ ਪੁਲੀਸ ਨੇ ਡੀਜ਼ਲ ਇੰਜਨ ਸ਼ੈੱਡ ਦੇ ਬੰਦ ਪਏ ਦਫ਼ਤਰਾਂ ਕੋਲ ਖੜ੍ਹੇ ਇੱਕ ਨੌਜਵਾਨ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਨੀਰਜ ਵਾਸੀ ਮੁਹੱਲਾ ਗੁਰੂ ਨਾਨਕ ਦੇਵ ਨਗਰ ਨੇੜੇ ਬਾਜਵਾ ਨਗਰ ਪੁਲੀ ਕੋਲੋਂ 188 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪ੍ਰਿੰਸਪਾਲ ਸਿੰਘ ਵਾਸੀ ਪਿੰਡ ਅਰੋਖੇ ਅਜਨਾਲਾ ਤੇ ਵਿਸ਼ਾਲਦੀਪ ਸਿੰਘ ਵਾਸੀ ਗਾਂਧੀ ਨਗਰ ਅਜਨਾਲਾ ਨੂੰ ਜਲੰਧਰ ਬਾਈਪਾਸ ਚੌਕ ਸਲੇਮ ਟਾਬਰੀ ਕੋਲ ਮੋਟਰਸਾਈਕਲ ਹੀਰੋ ਸੀਡੀ ਕੋਲ ਖੜ੍ਹਿਆਂ ਕਾਬੂ ਕਰ ਕੇ ਉਨ੍ਹਾਂ ਕੋਲੋਂ 55 ਗ੍ਰਾਮ ਹੈਰੋਇਨ ਅਤੇ ਉੱਕਤ ਮੋਟਰਸਾਈਕਲ ਬਰਾਮਦ ਕੀਤਾ ਹੈ।ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਵਿਜੈ ਗਿੱਲ ਉਰਫ਼ ਪੈਟਰੋ ਵਾਸੀ ਮੁਹੱਲਾ ਪੀਰੂ ਬੰਦਾ ਸਲੇਮ ਟਾਬਰੀ, ਦੀਆ ਉਰਫ਼ ਪ੍ਰੀਆ ਵਾਸੀ ਸਲੇਮ ਟਾਬਰੀ ਅਤੇ ਰਾਜੇਸ਼ ਕੁਮਾਰ ਉਰਫ਼ ਰਾਕੇਸ਼ ਕੁਮਾਰ ਵਾਸੀ ਛਾਉਣੀ ਮੁੱਹਲਾ ਨੂੰ ਜਲਦੀ ਨਾਲ ਪੈਦਲ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਨ੍ਹਾਂ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।