ਹੈਰੋਇਨ ਅਤੇ ਅਸਲੇ ਸਮੇਤ ਕਾਬੂ
05:23 AM Feb 05, 2025 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 4 ਫਰਵਰੀ
ਸਰਹੱਦੀ ਖੇਤਰ ਦੇ ਪਿੰਡ ਨੌਸ਼ਹਿਰਾ ਢਾਲਾ ਨੇੜਿਉਂ ਬੀਤੀ ਦੇਰ ਸ਼ਾਮ ਸੀਆਈਏ ਸਟਾਫ ਦੀ ਪੁਲੀਸ ਪਾਰਟੀ ਨੇ ਬੁਲੇਟ ਮੋਟਰਸਾਈਕਲ ਚਾਲਕ ਨੂੰ 1.7 ਕਿਲੋ ਹੈਰੋਇਨ, ਕਾਰਤੂਸ ਤੇ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਬਲਜਿੰਦਰ ਸਿੰਘ ਉਰਫ ਰੈਂਬੋ ਵਾਸੀ ਮੁਹੱਲਾ ਚੱਠੂਆਂ, ਪੱਟੀ ਦੇ ਤੌਰ ’ਤੇ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ ਅਦਾਲਤ ਨੇ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ| ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਦੀ ਪੁਲੀਸ ਦੇ ਰਿਮਾਂਡ ਦੌਰਾਨ ਪੁੱਛ-ਗਿੱਛ ਕਰਨ ਤੇ ਸੰਗੀਨ ਖੁਲਾਸੇ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ| ਉਸਦੇ ਪਾਕਿਸਤਾਨ ਸਥਿਤ ਸਮਗਲਰਾਂ ਨਾਲ ਸਬੰਧਾਂ ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ|
Advertisement
Advertisement
Advertisement