ਹੈਂਡਬਾਲ ਵਿੱਚੋਂ ਗੋਲਡ ਮੈਡਲ ਹਾਸਲ ਕਰਨ ’ਤੇ ਸਨਮਾਨ
07:55 AM Jan 17, 2025 IST
Advertisement
ਮਸਤੂਆਣਾ ਸਾਹਿਬ: ਪਿਛਲੇ ਦਿਨੀਂ ਪੂਰਨੀਆਂ ਬਿਹਾਰ ਵਿੱਚ ਹੋਈ ਨੈਸ਼ਨਲ ਸੀਨੀਅਰ ਹੈਂਡਵਾਲ ਚੈਂਪੀਅਨਸ਼ਿਪ ਦੌਰਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਸੰਗਰੂਰ ਦੀਆਂ ਚਾਰ ਖਿਡਾਰਨਾਂ ਵੱਲੋਂ ਗੋਲਡ ਮੈਡਲ ਪ੍ਰਾਪਤ ਕਰਨ ਉਪਰੰਤ ਪਿੰਡ ਦੁੱਗਾਂ ਵਿੱਚ ਪਹੁੰਚਣ ’ਤੇ ਚਾਰੋਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਨੈਸ਼ਨਲ ਸੀਨੀਅਰ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਕਾਲਜ ’ਚ ਪੀਜੀਡੀਸੀਏ ਕਰ ਰਹੀਆਂ ਪਿੰਡ ਦੁੱਗਾਂ ਦੀਆਂ ਚਾਰ ਖਿਡਾਰਨਾਂ ਦਿਲਪ੍ਰੀਤ ਕੌਰ, ਸੁਖਪ੍ਰੀਤ ਕੌਰ, ਮਨਜੋਤ ਕੌਰ ਅਤੇ ਅਮਨਦੀਪ ਕੌਰ ਦੁੱਗਾਂ ਹੁਰਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ ਹਨ। -ਪੱਤਰ ਪ੍ਰੇਰਕ
Advertisement
Advertisement
Advertisement