ਹੁੱਲੜਬਾਜ਼ੀ ਦੇ ਦੋਸ਼ ਹੇਠ ਦਰਜਨ ਤੋਂ ਵੱਧ ਕਾਬੂ
05:08 AM Feb 03, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 2 ਫਰਵਰੀ
ਪੁਲੀਸ ਨੇ 13 ਜਣਿਆਂ ਖ਼ਿਲਾਫ਼ ਅਵਾਰਾਗਰਦੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਰਹੀ ਸੀ ਕਿ ਰਾਤ ਨੂੰ ਕੁਝ ਲੋਕ ਹੁੱਲੜਬਾਜ਼ੀ ਕਰਦੇ ਹਨ। ਇਸ ਦੇ ਆਧਾਰ ’ਤੇ ਪੁਲੀਸ ਵੱਲੋਂ ਅਵਾਰਾਗਰਦੀ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ। ਪੁਲੀਸ ਵੱਲੋਂ ਕੀਤੀ ਗਈ ਵੱਖ ਵੱਖ ਥਾਈਂ ਨਾਕਾਬੰਦੀ ਤੇ ਗਸ਼ਤ ਦੌਰਾਨ 13 ਜਣਿਆਂ ਨੂੰ ਅਵਾਰਾਗਰਦੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਡੀਐੱਸਪੀ ਸ੍ਰੀ ਬਰਾੜ ਨੇ ਦੱਸਿਆ ਕਿ ਭੈੜੇ ਅਨਸਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਰ ਰਾਤ ਬਿਨਾਂ ਕੰਮ ਤੋਂ ਅਵਾਰਾਗਰਦੀ ਕਰਨ ਵਾਲੇ ਨੌਜਵਾਨਾਂ ਨੂੰ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ।
Advertisement
Advertisement
Advertisement