For the best experience, open
https://m.punjabitribuneonline.com
on your mobile browser.
Advertisement

ਹੁਸ਼ਿਆਰਪੁਰ ਵਿੱਚ ਭਰਵਾਂ ਮੀਂਹ

05:55 AM Jul 07, 2025 IST
ਹੁਸ਼ਿਆਰਪੁਰ ਵਿੱਚ ਭਰਵਾਂ ਮੀਂਹ
ਹੁਸ਼ਿਆਰਪੁਰ ਦੇ ਭੰਗੀ ਚੋਅ ’ਚ ਆਇਆ ਪਾਣੀ।
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਜੁਲਾਈ
ਇੱਥੇ ਅੱਜ ਪਏ ਮੀਂਹ ਕਾਰਨ ਸ਼ਹਿਰ ਦੇ ਆਸਪਾਸ ਦੇ ਇਲਾਕਿਆਂ ’ਚ ਭਾਰੀ ਨੁਕਸਾਨ ਹੋਇਆ ਹੈ। ਕਈ ਥਾਵਾਂ ’ਤੇ ਬਰਸਾਤ ਦਾ ਪਾਣੀ ਘਰਾਂ ਤੇ ਦੁਕਾਨਾਂ ’ਚ ਵੜ ਗਿਆ। ਕਈ ਘੰਟੇ ਆਵਾਜਾਈ ਲਗਪਗ ਬੰਦ ਰਹੀ। ਸ਼ਹਿਰ ਦੇ ਸਾਰੇ ਮੁੱਖ ਰਸਤੇ ਪਾਣੀ ਵਿੱਚ ਡੁੱਬ ਗਏ। ਕਈ ਘੰਟੇ ਲਗਾਤਾਰ ਪਏ ਮੀਂਹ ਕਾਰਨ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ। ਹੁਸ਼ਿਆਰਪੁਰ ਸ਼ਹਿਰ ਤੋਂ ਬਸੀ ਗੁਲਾਮ ਹੁਸੈਨ ਤੱਕ ਜਾਣ ਵਾਲੀ ਸੜਕ ਪਾਣੀ ’ਚ ਬਹਿ ਗਈ। ਇਸੇ ਤਰ੍ਹਾਂ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੜਕਾਂ ਦਾ ਵੀ ਭਾਰੀ ਨੁਕਸਾਨ ਹੋਇਆ। ਪਹਾੜਾਂ ਵਿੱਚ ਪਏ ਮੀਂਹ ਕਾਰਨ ਹੁਸ਼ਿਆਰਪੁਰ ’ਚੋਂ ਲੰਘਦੇ ਸਾਰੇ ਚੋਆਂ ’ਚ ਹੜ੍ਹ ਵਾਲੀ ਸਥਿਤੀ ਬਣ ਗਈ। ਲੋਕਾਂ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਉਨ੍ਹਾਂ ਨੇ ਭੰਗ ਚੋਅ ਵਿੱਚ ਪਾਣੀ ਇੰਨਾ ਤੇਜ਼ ਵਹਾਅ ਦੇਖਿਆ ਹੈ। ਮਹਿੰਗਰੋਵਾਲ ਤੇ ਹੋਰ ਚੋਅ ਵੀ ਪਾਣੀ ਨਾਲ ਭਰ ਗਏ ਜਿਸ ਕਾਰਨ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਊਨਾ ਰੋਡ, ਹਰਿਆਣਾ ਰੋਡ, ਚਿੰਤਪੂਰਨੀ ਰੋਡ ਅਤੇ ਜਲੰਧਰ ਤੇ ਫਗਵਾੜਾ ਨੂੰ ਜਾਂਦੇ ਰਾਜ ਮਾਰਗਾਂ ’ਤੇ ਵੀ ਜਲਥਲ ਹੋ ਗਈ ਜਿਸ ਕਾਰ ਵਾਹਨਾਂ ਦਾ ਲੰਘਣਾ ਔਖਾ ਹੋ ਗਿਆ। ਕਈ ਥਾਵਾਂ ’ਤੇ ਵਾਹਨ ਪਾਣੀ ’ਚ ਫਸ ਵੀ ਗਏ।
ਨਗਰ ਕੌਂਸਲ ਦਾ ਸਟਾਫ ਸ਼ਹਿਰ ਦਾ ਜਾਇਜ਼ਾ ਲੈਦਾ ਨਜ਼ਰ ਆਇਆ ਪਰ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਤਾਂ ਅਜਿਹੇ ਹਾਲਾਤ ਪੈਦਾ ਨਾ ਹੁੰਦੇ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਬਸੀ ਗੁਲਾਮ ਹੁਸੈਨ ਨੂੰ ਜਾਣ ਵਾਲੀ ਮੁੱਖ ਸੜਕ ਦੇ ਟੁੱਟਣ ਤੋਂ ਬਾਅਦ ਥਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹੀ ਸਥਿਤੀ ਨਾ ਬਣੇ, ਇਸ ਲਈ ਪੁਲ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਖ਼ਾਸ ਤੌਰ ’ਤੇ ਚੋਅ ਦੇ ਪਾਣੀ ਵਿੱਚ ਜਾਣ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਹੜ੍ਹ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਹੰਗਾਮੀ ਹਾਲਾਤ ਵਿੱਚ ਨੰਬਰ 220412 ’ਤੇ ਸੰਪਰਕ ਕਰਨ ਲਈ ਆਖਿਆ ਗਿਆ ਹੈ।

Advertisement

Advertisement
Advertisement

ਮੀਂਹ ਕਾਰਨ ਜਲੰਧਰ ਵਿੱਚ ਜਨ-ਜੀਵਨ ਪ੍ਰਭਾਵਿਤ

ਜਲੰਧਰ (ਪੱਤਰ ਪ੍ਰੇਰਕ): ਖੇਤਰ ਵਿੱਚ ਪਏ ਭਰਵੇਂ ਮੀਂਹ ਕਾਰਨ ਸਥਾਨਕ ਸ਼ਹਿਰ ਜਲ-ਥਲ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ’ਚ ਵਿਘਨ ਪਿਆ। ਮੀਂਹ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਵੀ ਵਧੀਆਂ ਹਨ। ਮੁੱਖ ਮਾਰਗ ’ਤੇ ਪੀਏਪੀ ਚੌਕ ਤੋਂ ਰਾਮਾਮੰਡੀ, ਕਾਕੀ ਪਿੰਡ, ਭੂਰ ਮੰਡੀ, ਲਾਡੋਵਾਲ ਰੋਡ, ਨਵੀਂ ਸਬਜ਼ੀ ਮੰਡੀ, ਰੈਣਕ ਬਾਜ਼ਾਰ, ਜੋਤੀ ਚੌਕ, ਮਾਈ ਹੀਰਾ ਗੇਟ ਸਣੇ ਹੋਰ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ। ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗਣ ਜਾਣ ਕਾਰਨ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਆਦਮਪੁਰ ਇਲਾਕੇ ਵਿੱਚ ਪੈਂਦੇ ਡਰੋਲੀ ਚੋਅ ਵਿੱਚ ਪਾਣੀ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਬਿਜਲੀ ਦੇ ਖੰਭੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਬੰਦ ਹੋ ਗਈ। ਇਸ ਦੌਰਾਨ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਵੱਖ ਵੱਖ ਥਾਵਾਂ ’ਤੇ ਤਾਰਾਂ ਠੀਕ ਕਰ ਰਹੇ ਹਨ। ਮੁਲਾਜ਼ਮ ਕੰਮ ਵਿੱਚ ਲੱਗੇ ਹੋਏ ਹਨ।

Advertisement
Author Image

Balwant Singh

View all posts

Advertisement