For the best experience, open
https://m.punjabitribuneonline.com
on your mobile browser.
Advertisement

ਹੁਸ਼ਿਆਰਪੁਰ ਜ਼ਿਲ੍ਹੇ ’ਚ ਫ਼ਸਲਾਂ ਦਾ ਡਿਜੀਟਲ ਸਰਵੇ ਸ਼ੁਰੂ

06:43 AM Apr 11, 2025 IST
ਹੁਸ਼ਿਆਰਪੁਰ ਜ਼ਿਲ੍ਹੇ ’ਚ ਫ਼ਸਲਾਂ ਦਾ ਡਿਜੀਟਲ ਸਰਵੇ ਸ਼ੁਰੂ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਪਰੈਲ
ਮਾਲ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਫ਼ਸਲਾਂ ਦੇ ਡਿਜੀਟਲ ਸਰਵੇ ਤਹਿਤ ਖੇਤੀਬਾੜੀ ਵਾਲੀਆਂ ਜ਼ਮੀਨਾਂ ਦਾ ਦੌਰਾ ਕਰ ਕੇ ਖਸਰਾ ਨੰਬਰ ਰਾਹੀਂ ਅਸਲ ਫ਼ਸਲ ਦੀ ਤਸਵੀਰ ਆਨਲਾਈਨ ਦਰਜ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਜੰਗੀ ਪੱਧਰ ’ਤੇ ਜਾਰੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਖਸਰਾ-ਗਿਰਦਾਵਰੀ ਅਤੇ ਫ਼ਸਲ ਦੀ ਫੋਟੋ ਆਨਲਾਈਨ ਦਰਜ ਹੋਣ ਨਾਲ ਰਵਾਇਤੀ ਖਸਰਾ-ਗਿਰਦਾਵਰੀ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾਵੇਗਾ।

Advertisement

ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਡਿਜੀਟਲ ਸਰਵੇ ਲਈ ਪਟਵਾਰੀਆਂ ਨੂੰ ਸਮਾਰਟ ਫ਼ੋਨ ਆਧਾਰਿਤ ‘ਡਿਜੀਟਲ ਕਰਾਪ ਸਰਵੇ ਐਪ’ ਨਾਲ ਲੈਸ ਕੀਤਾ ਗਿਆ ਹੈ ਜਿਸ ਰਾਹੀਂ ਉਹ ਖੇਤਾਂ ਵਿੱਚ ਜਾ ਕੇ ਸਬੰਧਤ ਖਸਰਾ ਨੰਬਰ ਪਾ ਕੇ ਅਸਲ ਫ਼ਸਲ ਦੀ ਤਸਵੀਰ ਲੈ ਕੇ ਉਨ੍ਹਾਂ ਨੂੰ ਆਨਲਾਈਨ ਦਰਜ ਕਰ ਸਕਣਗੇ। ਇਸ ਨਾਲ ਨਾ ਕੇਵਲ ਗੁਮਰਾਹਕੁਨ ਜਾਂ ਫ਼ਰਜ਼ੀ ਰਿਪੋਰਟਿੰਗ ’ਤੇ ਰੋਕ ਲੱਗੇਗੀ ਬਲਕਿ ਕਿਸਾਨਾਂ ਨੂੰ ਵੀ ਅਸਲ ਅੰਕੜੇ ਦੇ ਆਧਾਰ ’ਤੇ ਸਰਕਾਰ ਦੀਆਂ ਯੋਜਨਾਵਾਂ ਅਤੇ ਮੁਆਵਜ਼ੇ ਦਾ ਸਹੀ ਲਾਭ ਮਿਲੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਹ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਸੀਮਤ ਗਿਣਤੀ ਨੂੰ ਦੇਖਦੇ ਹੋਏ ਨਹਿਰੀ ਵਿਭਾਗ, ਖੇਤੀਬਾੜੀ ਵਿਭਾਗ, ਭੂਮੀ ਸੰਭਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ 17 ਅਪਰੈਲ ਤੱਕ ਇਹ ਕਾਰਜ ਪੂਰਾ ਕੀਤਾ ਜਾ ਸਕੇ।

Advertisement
Advertisement

Advertisement
Author Image

Harpreet Kaur

View all posts

Advertisement