For the best experience, open
https://m.punjabitribuneonline.com
on your mobile browser.
Advertisement

ਹਾਕੀ: ਭਾਰਤੀ ਜੂਨੀਅਰ ਮਹਿਲਾ ਟੀਮ ਅਰਜਨਟੀਨਾ ਰਵਾਨਾ

05:55 AM May 22, 2025 IST
ਹਾਕੀ  ਭਾਰਤੀ ਜੂਨੀਅਰ ਮਹਿਲਾ ਟੀਮ ਅਰਜਨਟੀਨਾ ਰਵਾਨਾ
ਅਰਜਨਟੀਨਾ ਰਵਾਨਾ ਹੋਣ ਤੋਂ ਪਹਿਲਾਂ ਤਸਵੀਰ ਖਿਚਵਾਉਂਦੀ ਹੋਈ ਭਾਰਤੀ ਟੀਮ।
Advertisement

ਬੰਗਲੂਰੂ, 21 ਮਈ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ 25 ਮਈ ਤੋਂ 2 ਜੂਨ ਤੱਕ ਖੇਡੇ ਜਾਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਅੱਜ ਅਰਜਨਟੀਨਾ ਰਵਾਨਾ ਹੋ ਗਈ ਹੈ। ਭਾਰਤ ਤੋਂ ਇਲਾਵਾ ਅਰਜਨਟੀਨਾ, ਉਰੂਗਵੇ ਅਤੇ ਚਿਲੀ ਦੀਆਂ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਇਸ ਸਾਲ ਚਿਲੀ ਵਿੱਚ ਹੋਣ ਵਾਲੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਹਰ ਟੀਮ ਖ਼ਿਲਾਫ਼ ਦੋ ਮੈਚ ਖੇਡੇਗਾ। ਤੁਸ਼ਾਰ ਖਾਂਡੇਕਰ ਟੀਮ ਦੇ ਕੋਚ ਹਨ। ਨਿਧੀ ਭਾਰਤੀ ਟੀਮ ਦੀ ਅਗਵਾਈ ਕਰੇਗੀ, ਜਦਕਿ ਹਿਨਾ ਬਾਨੋ ਉਪ ਕਪਤਾਨ ਹੋਵੇਗੀ। ਭਾਰਤ ਆਪਣਾ ਪਹਿਲਾ ਮੈਚ 25 ਮਈ ਨੂੰ ਚਿਲੀ ਖ਼ਿਲਾਫ਼ ਖੇਡੇਗਾ। ਇਸ ਬਾਰੇ ਕਪਤਾਨ ਨਿਧੀ ਨੇ ਕਿਹਾ, ‘ਅਸੀਂ ਇਸ ਟੂਰਨਾਮੈਂਟ ਲਈ ਬਹੁਤ ਉਤਸ਼ਾਹਿਤ ਹਾਂ। ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਇਹ ਸਾਡੇ ਪ੍ਰਦਰਸ਼ਨ ਵਿੱਚ ਵੀ ਝਲਕੇਗਾ। ਮਜ਼ਬੂਤ ਟੀਮਾਂ ਖ਼ਿਲਾਫ਼ ਖੇਡ ਕੇ ਸਾਡੇ ਪ੍ਰਦਰਸ਼ਨ ਵਿੱਚ ਸੁਧਾਰ ਆਵੇਗਾ।’ ਇਸ ਮਗਰੋਂ ਅਗਲੇ ਹੀ ਦਿਨ 26 ਮਈ ਨੂੰ ਉਰੂਗਵੇ ਅਤੇ ਇੱਕ ਦਿਨ ਬਾਅਦ 28 ਮਈ ਨੂੰ ਅਰਜਨਟੀਨਾ ਖ਼ਿਲਾਫ਼ ਮੈਚ ਖੇਡੇਗਾ। ਭਾਰਤੀ ਪ੍ਰਸ਼ੰਸਕਾਂ ਨੂੰ ਇਸ ਟੂਰਨਾਮੈਂਟ ਤੋਂ ਵੱਡੀਆਂ ਉਮੀਦਾਂ ਹਨ। ਇਸ ਟੂਰਨਾਮੈਂਟ ਰਾਹੀਂ ਜੂਨੀਅਰ ਖਿਡਾਰਨਾਂ ਦੇ ਸੀਨੀਅਰ ਟੀਮ ਲਈ ਵੀ ਰਾਹ ਖੁੱਲ੍ਹ ਸਕਦੇ ਹਨ। -ਪੀਟੀਆਈ

Advertisement

Advertisement
Advertisement
Advertisement
Author Image

Gurpreet Singh

View all posts

Advertisement