ਪੱਤਰ ਪ੍ਰੇਰਕਜਲੰਧਰ, 1 ਜੂਨਸੰਤ ਅਵਤਾਰ ਸਿੰਘ ਦੀ 37ਵੀਂ ਸਲਾਨਾ ਬਰਸੀ ਨੂੰ ਸਮਰਪਿਤ ਖੇਡ ਮੇਲੇ ਦੌਰਾਨ ਹਾਕੀ ਦੇ ਦੋ ਦਿਨ ਚੱਲੇ ਮੁਕਾਬਲਿਆਂ ਵਿੱਚ ਜੂਨੀਅਰ ਦੀਆਂ 15 ਟੀਮਾਂ ਤੇ ਸੀਨੀਅਰ ਵਰਗ ਦੀਆਂ 17 ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਦੇ ਮੁਕਾਬਲੇ ਜਿੱਤੇ ਕੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜੂਨੀਅਰ ਵਰਗ ਦੇ ਮੁਕਾਬਲੇ ਐਸਟੋਟਰਫ ’ਤੇ ਹੋਏ, ਜਦ ਕਿ ਸੀਨੀਅਰ ਟੀਮਾਂ ਦੇ ਮੁਕਾਬਲੇ ਕੱਚੀ ਗਰਾਊਂਡ ’ਤੇ ਹੋਏ।ਖੇਡ ਮੁਕਾਬਲਿਆਂ ਵਿੱਚ ਪੰਜਾਬ ਤੋਂ ਇਲਾਵਾ ਯੂਪੀ, ਹਰਿਆਣਾ ਤੇ ਜੰਮੂ ਤੋਂ ਵੀ ਟੀਮਾਂ ਆਈਆਂ ਹੋਈਆਂ ਸਨ। ਦੇਰ ਰਾਤ ਚੱਲੇ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਜੂਨੀਅਰ ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਤੇ ਸੀਨੀਅਰ ਟੀਮਾਂ ਫਸਵੇਂ ਮੈਚ ਦੋਆਬਾ ਵਾਰੀਅਰ ਜਲੰਧਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਲੋਪੋਂ ਮੋਗਾ ਦੀ ਟੀਮ ਜੂਨੀਅਰ ਮੁਕਾਬਲਿਆਂ ਵਿੱਚ ਦੂਜੇ ਸਥਾਨ ’ਤੇ ਸੀਨੀਅਰ ਵਿੱਚ ਖੁਸਰੋਪੁਰ ਦੀ ਟੀਮ ਰਹੀ।ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ। ਇਨ੍ਹਾਂ ਮੈਚਾਂ ਨੂੰ ਕਰਵਾਉਣ ਲਈ ਰੈਫਰੀਆਂ ਦੀ ਡਿਊਟੀ ਨਿਭਾਉਣ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ।