ਹਾਈ ਵੋਲਟੇਜ ਤਾਰਾਂ ਹਟਾਉਣ ਦੀ ਮੰਗ
05:11 AM Jun 10, 2025 IST
Advertisement
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 9 ਜੂਨ
ਕਸਬਾ ਸ਼ਹਿਣਾ ਦੇ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚੋਂ ਦੀ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਸਰਭੂ ਸ਼ਹਿਣਾ, ਕਮਲੇਸ਼ ਕੁਮਾਰ, ਪ੍ਰਦੀਪ ਕੁਮਾਰ, ਰਾਜਨ ਗੁਪਤਾ, ਚਰਨਜੀਤ ਸਿੰਘ, ਪਵਨ ਕੁਮਾਰ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਇਹ ਹਾਈ ਪਾਵਰ ਤਾਰਾਂ ਦੁਕਾਨਾਂ ਦੇ ਨਾਲ ਦੀ ਲੰਘਦੀਆਂ ਹਨ ਅਤੇ ਅਕਸਰ ਹੀ ਜੁੜ ਜਾਂਦੀਆਂ ਹਨ। ਮੁੱਖ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ 21 ਫਰਵਰੀ 2025 ਨੂੰ ਬਿਜਲੀ ਬੋਰਡ ਦਫ਼ਤਰ ਸ਼ਹਿਣਾ ਨੂੰ ਦਰਖਾਸਤ ਦੇ ਕੇ ਇਹ ਐੱਲਟੀ ਤਾਰਾਂ ਹਟਾਉਣ ਦੀ ਮੰਗ ਕੀਤੀ ਸੀ। ਸਬੰਧਤ ਐੱਸਡੀਓ ਨੇ ਦਰਖਾਸਤ ਮਾਰਕ ਕਰਕੇ ਜਈ ਨੂੰ ਭੇਜ ਦਿੱਤੀ ਸੀ।
Advertisement
Advertisement
Advertisement
Advertisement