ਨਿੱਜੀ ਪੱਤਰ ਪ੍ਰੇਰਕਟੱਲੇਵਾਲ/ਮਹਿਲ ਕਲਾਂ, 12 ਮਾਰਚਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਪਿੰਡ ਚੀਮਾ ਦੇ ਇੱਕ ਕੈਂਸਰ ਪੀੜਤ ਨੌਜਵਾਨ ਦੀ 50 ਹਜ਼ਾਰ ਰੁਪਏ ਦੀ ਮਦਦ ਕੀਤੀ ਗਈ। ਟਰੱਸਟ ਦੇ ਸੇਵਾਦਾਰ ਸੁਖਦੇਵ ਸਿੰਘ ਨੈਣੇਵਾਲ ਨੇ ਦੱਸਿਆ ਕਿ 24 ਸਾਲਾ ਨੌਜਵਾਨ ਪਵਨਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਦੇ ਗੋਡੇ ਵਿੱਚ ਕੈਂਸਰ ਹੈ ਅਤੇ ਪਰਿਵਾਰ ਇਸਦਾ ਇਲਾਜ ਕਰਵਾਉਣ ਤੋਂ ਅਸਰਮੱਥ ਹੈ ਜਿਸ ਤਹਿਤ ਅੱਜ ਹਾਂਗਕਾਂਗ ਟਰੱਸਟ ਵੱਲੋਂ 40 ਹਜ਼ਾਰ ਅਤੇ ‘ਗੁਰੂ ਕੀ ਗੋਲਕ ਗਰੀਬ ਦਾ ਮੂੰਹ’ ਗਰੁੱਪ ਵੱਲੋਂ 10 ਹਜ਼ਾਰ ਰੁਪਏ ਆਰਥਿਕ ਮੱਦਦ ਪੀੜਤ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਕਿ ਇਸ ਨੌਜਵਾਨ ਦਾ ਸਹੀ ਇਲਾਜ ਹੋ ਸਕੇ। ਪਰਿਵਾਰ ਮੁਖੀ ਬੂਟਾ ਸਿੰਘ ਨੇ ਦਾਨੀ ਸੰਸਥਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਬਿੰਦਰੀ ਸਦਿਓੜਾ, ਕਾਲਾ ਬਰਨਾਲਾ, ਸੁਖਜਿੰਦਰ ਸਿੰਘ ਚੀਮਾ ਅਤੇ ਦੀਪਾ ਟੇਲਰ ਵੀ ਹਾਜ਼ਰ ਸਨ।