ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਵੱਲੋਂ ਸੰਗਰੂਰ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਜਨਵਰੀ
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਪਤਨੀ ਡਾ. ਕਮਲਦੀਪ ਸ਼ਰਮਾ ਨੇ ਸਿਵਲ ਹਸਪਤਾਲ, ਜ਼ਿਲ੍ਹਾ ਜੇਲ੍ਹ, ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਫਲ ਅਤੇ ਮਿਠਾਈਆ ਵੰਡੀਆਂ।
ਇਸ ਮੌਕੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੇ ਧਰਮ ਪਤਨੀ ਕੁਦਰਤ ਚਾਹਲ, ਸਹਾਇਕ ਕਮਿਸ਼ਨਰ ਤੇ ਰੈੱਡ ਕਰਾਸ ਦੇ ਅਵੇਤਨੀ ਸਕੱਤਰ ਉਪਿੰਦਰਜੀਤ ਕੌਰ ਬਰਾੜ ਤੇ ਸਕੱਤਰ ਨਵਨੀਤ ਕੌਰ ਵੀ ਉਨਾਂ ਦੇ ਨਾਲ ਸਨ। ਦੇਸ਼ ਦੇ ਗਣਤੰਤਰ ਦਿਹਾੜੇ ਦੇ ਮੌਕੇ ਉੱਤੇ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ, ਕੁਸ਼ਟ ਆਸ਼ਰਮ ਬਰਨਾਲਾ ਰੋਡ, ਜ਼ਿਲ੍ਹਾ ਜੇਲ੍ਹ ਵਿੱਚ ਪਹੁੰਚ ਕੇ ਮਹਿਲਾ ਕੈਦੀਆਂ ਅਤੇ ਹਵਾਲਾਤੀਆਂ ਨੂੰ ਫ਼ਲ ਤੇ ਮਿਠਾਈਆ ਵੰਡ ਕੇ ਗਣਤੰਤਰ ਦਿਵਸ ਦੀ ਖੁਸ਼ੀ ਸਾਂਝੀ ਕੀਤੀ। ਡਾ. ਕਮਲਦੀਪ ਸ਼ਰਮਾ ਅਤੇ ਕੁਦਰਤ ਚਾਹਲ ਨੇ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ। ਕੁਸ਼ਟ ਆਸ਼ਰਮ ਅਤੇ ਬਿਰਧ ਆਸ਼ਰਮ ਵਿੱਚ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।