ਹਵੇਲੀ ’ਚੋਂ ਸਾਮਾਨ ਚੋਰੀ ਕਰਨ ਵਾਲੇ ਕਾਬੂ
05:33 AM Jun 04, 2025 IST
Advertisement
ਪੱਤਰ ਪ੍ਰੇਰਕ
ਕਪੂਰਥਲਾ, 3 ਜੂਨ
ਹਵੇਲੀ ’ਚੋਂ ਸਾਮਾਨ ਚੋਰੀ ਕਰ ਕੇ ਲੈ ਜਾਣ ਵਾਲੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਮਹਿੰਦਰ ਸਿੰਘ ਵਾਸੀ ਬਲੇਰਖਾਨਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਘਰ ਦੇ ਸਾਹਮਣੇ ਹਵੇਲੀ ਹੈ, ਜਦੋਂ ਉਹ ਘਰ ਦੇ ਬਾਹਰ ਨਿਕਲਿਆ ਤਾਂ ਦੋ ਨੌਜਵਾਨ ਟੂਟੀਆਂ ਤੇ ਹੋਰ ਸਾਮਾਨ ਤੋੜ ਕੇ ਬੋਰੇ ’ਚ ਪਾ ਰਹੇ ਸਨ ਤੇ ਕੰਧ ਟੱਪ ਕੇ ਭੱਜਣ ਲੱਗੇ, ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਇਨ੍ਹਾਂ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲੀਸ ਨੇ ਅਵਿਨਾਸ਼ ਉਰਫ਼ ਅਭੀ ਵਾਸੀ ਮੁਹੱਲਾ ਰਜਿੰਦਰ ਨਗਰ ਤੇ ਵਿਸ਼ਾਲ ਕੁਮਾਰ ਵਾਸੀ ਪਿੰਡ ਫੂਲੋਵਾਲ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement
Advertisement