ਹਲਵਾਰਾ ਏਅਰਪੋਰਟ ਨੂੰ ਆਈਏਟੀਏ ਵੱਲੋਂ ਮਿਲਿਆ ਐੱਚਡਬਲਿਊਆਰ ਕੋਡ
05:09 AM Feb 05, 2025 IST
Advertisement
ਟ੍ਰਿਬਿਊਨ ਨਿੂਜ਼ ਸਰਵਿਸ
ਲੁਧਿਆਣਾ, 4 ਫਰਵਰੀ
ਸਨਅਤੀ ਸ਼ਹਿਰ ਦੇ ਹਲਵਾਰਾ ਏਅਰਬੇਸ ’ਤੇ ਜਲਦ ਹੀ ਨਵੇਂ ਬਣਾਏ ਜਾ ਰਹੇ ਹਵਾਈ ਅੱਡੇ ਦੇ ਚਾਲੂ ਹੋਣ ਦੀ ਉਮੀਦਾਂ ਹੁਣ ਹੋਰ ਵਧ ਗਈਆਂ ਹਨ। ਇਸ ਲਈ ਏਅਰਪੋਰਟ ਕੋਡ ਜਾਰੀ ਹੋ ਗਿਆ ਹੈ। ਹਲਵਾਰਾ ਏਅਰਬੇਸ ’ਤੇ ਬਣਨ ਵਾਲੇ ਨਵੇਂ ਹਵਾਈ ਅੱਡੇ ਨੂੰ ਹਲਵਾਰਾ ਏਅਰਪੋਰਟ ਕਿਹਾ ਜਾਵੇਗਾ। ਇਸ ਲਈ ਹੁਣ ਏਅਰਪੋਰਟ ਕੋਡ ਐੱਚਡਬਲਿਊਆਰ, ਆਈਏਟੀਏ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਲਾਜ਼ਮੀ ਹੈ। ਏਏਆਈ ਦੇ ਚੇਅਰਮੈਨ ਵਿਪਿਨ ਕੁਮਾਰ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਦੱਸਿਆ ਕਿ ਟਰਮੀਨਲ ਇਮਾਰਤ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਅਧਿਕਾਰਤ ਤੌਰ ’ਤੇ ਏਏਆਈ ਨੂੰ ਸੌਂਪਣ ਮਗਰੋਂ ਸੰਚਾਲਨ ਦੀ ਤਾਰੀਖ਼ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਡੀਸੀ ਜਤਿੰਦਰ ਜੋਰਵਾਲ ਨੂੰ ਇਮਾਰਤ ਜਲਦੀ ਏਏਆਈ ਨੂੰ ਸੌਂਪਣ ਦੀ ਅਪੀਲ ਕੀਤੀ।
Advertisement
Advertisement
Advertisement