ਜਲੰਧਰ: ਪਿੰਡ ਹਰੀਪੁਰ ਸਥਿਤ ਦਰਬਾਰ ਹਜ਼ਰਤ ਬਾਬਾ ਸ਼ਾਹ ਕਮਾਲ ਵਿੱਚ ਦੋ ਰੋਜ਼ਾ ਸਾਲਾਨਾ ਉਰਸ ਦੌਰਾਨ 9 ਜੂਨ ਨੂੰ ਦੁਪਹਿਰ ਦੋ ਵਜੇ ਬੈਲਗੱਡੀਆਂ ਦੀਆਂ ਦੋਹਰੀਆਂ ਦੌੜਾਂ ਕਰਵਾਇਆ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਤਿੰਨ ਸਥਾਨ ’ਤੇ ਆਉਣ ਵਾਲਿਆਂ ਨੂੰ ਫਰਿੱਜ਼, ਚੌਥੇ ਤੇ ਪੰਜਵੇ ਨੰਬਰ ’ਤੇ ਆਉਣ ਵਾਲਿਆਂ ਨੂੰ ਐੱਲਈਡੀ ਅਤੇ ਛੇਵੇਂ ਤੋਂ ਇੱਕੀ ਨੰਬਰ ’ਤੇ ਆਉਣ ਵਾਲਿਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਸ਼ਾਮ 6 ਵਜੇ ਚਿਰਾਗ ਰੋਸ਼ਨ ਉਪਰੰਤ ਕਵਾਲੀਆਂ ਹੋਣਗੀਆਂ। 15 ਜੂਨ ਨੂੰ ਚਾਦਰ ਅਤੇ ਝੰਡੇ ਦੀ ਰਸਮ ਹੋਵੇਗੀ ਤੇ ਬਾਅਦ ਵਿਚ ਪੰਜਾਬ ਦੇ ਕਲਾਕਾਰ ਸੁਫੀਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਉਣਗੇ। -ਪੱਤਰ ਪ੍ਰੇਰਕ