ਹਰਿਆਲੀ ਕਾਇਮ ਰੱਖਣ ਲਈ ਬੂਟੇ ਲਗਾਏ

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ

ਗੁਰਦੁਆਰਾ ਰਾਜੌਰੀ ਗਾਰਡਨ ਵਿਚ ਗਮਲਿਆਂ ਦੀ ਦੇਖ-ਭਾਲ ਕਰਦੇ ਹੋਏ ਪ੍ਰਬੰਧਕ। -ਫੋਟੋ: ਦਿਓਲ

ਦਿੱਲੀ ਵਰਗੇ ਭੀੜੇ ਤੇ ਪ੍ਰਦੂਸ਼ਿਤ ਸ਼ਹਿਰ ਵਿੱਚ ਹਰਿਆਲੀ ਇਕ ਨਿਆਮਤ ਮੰਨੀ ਜਾਂਦੀ ਹੈ ਤੇ ਸਥਾਨਕ ਲੋਕਾਂ ਵੱਲੋਂ ਘਰਾਂ ਵਿੱਚ ਹਰਿਆਲੀ ਕਾਇਮ ਰੱਖਣ ਲਈ ਗਮਲਿਆਂ ਬੂਟੇ ਤੇ ਵੇਲਾਂ ਆਦਿ ਲਾ ਕੇ ਕੁਦਰਤ ਨਾਲ ਪ੍ਰੇਮ ਦਰਸਾਇਆ ਜਾਣਾ ਆਮ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ਾਂ ਮੁਤਾਬਕ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਗੁਰਦੁਆਰਾ ਕੈਂਪਸ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਗਤ ਹਰਿਆਲੀ ਵੀ ਦੇਖੇ, ਇਸ ਲਈ ਗੁਰਦੁਆਰਾ ਪ੍ਰਬਧੰਕਾਂ ਗਮਲਿਆਂ ਦਾ ਪ੍ਰਬੰਧ ਕਰ ਕੇ ਹਰੇ ਬੂਟੇ ਲਾਏ ਗਏ, ਜੋ ਸੁੰਦਰਤਾ ਵਿੱਚ ਵਾਧਾ ਤਾਂ ਕਰਦੇ ਹੀ ਹਨ ਨਾਲ ਹੀ ਹਰਿਆਲੀ ਦੀ ਭਾਅ ਵੀ ਮਾਰਦੇ ਹਨ। ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਗਮਲੇ ਰੱਖ ਕੇ ਹਰਿਆਲੀ ਵਧਾਉਣ ਦਾ ਸੁਝਾਅ ਸੰਗਤ ਵੱਲੋਂ ਦਿੱਤਾ ਗਿਆ ਤੇ ਅਮਲ ਕਰਦੇ ਹੋਏ ਹਰਿਆਲੀ ਵਧਾਈ ਗਈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਵੀ ਘਰਾਂ ਵਿੱਚ ਹਰਿਆਲੀ ਬਣਾਈ ਰੱਖਣ ਦਾ ਸੱਦਾ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਡੇਂਗੂ ਦੇ ਮੌਸਮ ਦੇ ਚੱਲਦੇ ਗਮਲਿਆਂ ਦੀ ਸਫ਼ਾਈ ਵੀ ਖ਼ੁਦ ਕਰਵਾਈ ਜਾਂਦੀ ਹੈ।

Tags :