ਹਰਿਆਣਾ ਚੋਣਾਂ: 9.67 ਕਰੋੜ ਦੀ ਨਗਦੀ ਤੇ ਨਸ਼ੀਲੇ ਪਦਾਰਥ ਜ਼ਬਤ

ਤਰਲੋਚਨ ਸਿੰਘ
ਚੰਡੀਗੜ੍ਹ, 8 ਅਕਤੂਬਰ
ਪੁਲੀਸ ਤੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਸੂਬੇ ਵਿਚੋਂ ਹੁਣ ਤਕ 9.67 ਕਰੋੜ ਰੁਪਏ ਦੀ ਸ਼ਰਾਬ, ਨਗਦੀ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰਜੀਤ ਨੇ ਦੱਸਿਆ ਕਿ ਪੁਲੀਸ ਵੱਲੋੋਂ ਹੁਣ ਤਕ 2.74 ਕਰੋੋੜ ਰੁਪਏ ਦੀ ਸ਼ਰਾਬ ਤੇ ਆਬਕਾਰੀ ਵਿਭਾਗ ਨੇ 60.91 ਲੱਖ ਰੁਪਏ ਦੀ ਸ਼ਰਾਬ ਫੜੀ ਹੈ। ਪੁਲੀਸ ਵੱਲੋੋਂ ਹੁਣ ਤਕ 2.68 ਕਰੋੜ ਰੁਪਏ ਦੀ ਨਗਦੀ ਫੜੀ ਗਈ ਹੈ। ਉੱਡਣ ਦਸਤਿਆਂ ਤੇ ਸਟੈਟਿਕ ਸਰਵਿਲੈਂਸ ਟੀਮਾਂ ਵੱਲੋੋਂ 3.63 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਹਨ। ਹਰਿਆਣਾ ਪੁਲੀਸ ਵੱਲੋੋਂ ਹੁਣ ਤਕ 1,17,867 ਲਾਇਸੈਂਸੀ ਹਥਿਆਰ ਜਮ੍ਹਾਂ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪੁਲੀਸ ਨੇ ਬਿਨਾ ਲਾਇਸੈਂਸ 173 ਹਥਿਆਰਾਂ ਨੂੰ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਵੱਲੋੋਂ ਸੂਬੇ ਵਿਚ 437 ਥਾਵਾਂ ਉੱਪਰ ਨਿਰੰਤਰ ਨਾਕਾਬੰਦੀ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਅਨੁਸਾਰ ਪੁਲੀਸ ਵੱਲੋੋਂ 49.62 ਲੱਖ ਰੁਪਏ ਨਕਲੀ ਨੋੋਟ ਵੀ ਜ਼ਬਤ ਕੀਤੇ ਗਏ ਹਨ।

ਚੋਣ ਕਮਿਸ਼ਨਰ ਵੱਲੋਂ ਦੌਰਾ ਅੱਜ ਤੋਂ

ਚੋਣਾਂ ਦਾ ਜਾਇਜ਼ਾ ਲੈਣ ਲਈ 9 ਤੇ 10 ਅਕਤੂਬਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀ ਹਰਿਆਣਾ ਪੁੱਜ ਰਹੇ ਹਨ। ਦੋ ਰੋਜ਼ਾ ਦੌਰੇ ਦੌਰਾਨ ਕਮਿਸ਼ਨ ਅਧਿਕਾਰੀਆਂ ਵੱਲੋੋਂ ਸਿਆਸੀ ਪਾਰਟੀਆਂ, ਸਟੇਟ ਨੋੋਡਲ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾਣਗੀਆਂ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੋੜਾ, ਚੋਣ ਕਮਿਸ਼ਨਰ ਅਸ਼ੋੋਕ ਲਾਵਾਸਾ ਅਤੇ ਸੁਸ਼ੀਲ ਚੰਦਰਾ ਨੌਂ ਅਕਤੂਬਰ ਨੂੰ ਚੰਡੀਗੜ੍ਹ ਵਿਚ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨਗੇ। ਉਹ ਇਸ ਤੋੋਂ ਬਾਅਦ ਹਰਿਆਣਾ ਦੇ ਮੁੱਖ ਚੋੋਣ ਅਧਿਕਾਰੀ ਅਤੇ ਸਟੇਟ ਨੋੋਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੇ। 10 ਅਕਤੂਬਰ ਨੂੰ ਹਰਿਆਣਾ ਦੇ ਮੰਡਲ ਕਮਿਸ਼ਨਰਾਂ, ਜ਼ਿਲ੍ਹਾ ਚੋੋਣ ਅਧਿਕਾਰੀਆਂ ਤੇ ਏਡੀਜੀਪੀ, ਆਈਜੀ ਅਤੇ ਪੁਲੀਸ ਸੁਪਰਡੈਂਟਸ ਨਾਲ ਮੀਟਿੰਗ ਕਰਨਗੇ। ਕਮਿਸ਼ਨ ਦੀ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੋੜਾ ਨਾਲ ਵੀ ਮੀਟਿੰਗ ਕਰਨਗੇ।

Tags :